Corona killed one more : ਜਲੰਧਰ ਵਿਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਅੱਜ ਫਿਰ ਜ਼ਿਲੇ ਵਿਚ ਕੋਰੋਨ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ 45 ਸਾਲਾ ਔਰਤ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਥੇ ਹੀ ਜ਼ਿਲੇ ਵਿਚ ਕੋਰੋਨਾ ਦੇ 48 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2166 ਹੋ ਗਈ ਹੈ ਉਥੇ ਹੀ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 47 ਹੋ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ 62 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ ਵਧ ਰਹੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਨੇ ਜਿਥੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੋਈ ਹੈ ਉਥੇ ਹੀ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁ੍ਤਾਬਕ ਬੀਤੇ ਦਿਨ ਮਹਿਤਪੁਰ ਦੀ ਇਕ ਔਰਤ ਅਤੇ ਜਨਤਾ ਕਾਲੋਨੀ ਜਲੰਧਰ ਦੀ ਇਕ ਔਰਤ ਨੇ ਗੰਭੀਰ ਹਾਲਤ ਦੇ ਚੱਲਦਿਆਂ ਦਮ ਤੋੜ ਦਿੱਤਾ।
ਉਥੇ ਹੀ ਬੀਤੇ ਦਿਨ ਸ਼ਾਹਕੋਟ, ਕਪੂਰਥਲਾ, ਲਸਾੜਾ, ਕਤਪਾਲੋ, ਬੰਸੀਆ, ਮਾਡਲ ਹਾਊਸ, ਕੋਟ ਕਿਸ਼ਨ ਚੰਦ, ਬਸਤੀ ਦਾਨਿਸ਼ਮੰਦਾ, ਵਡਾਲਾ ਚੌਕ, ਕ੍ਰਿਸ਼ਣਾ ਐਨਕਲੇਵ, ਨਿਊ ਗੁਰੂ ਨਾਨਕ ਨਗਰ, ਭਾਰਗਵ ਕੈਂਪ, ਜੇਪੀ ਨਗਰ, ਗੁਰੂ ਅਰਜੁਨ ਨਗਰ, ਢੰਨ ਮੁਹੱਲਾ ਤੇ ਗੜ੍ਹਾ ਤੋਂ ਇਕ-ਇਕ, ਅਪਰਾ ਤੋਂ ਅੱਠ, ਨਕੋਦਰ ਤੋਂ ਚਾਰ, ਰੈਨਕ ਬਾਜ਼ਾਰ ਤੋਂ ਪੰਜ, ਨਿਊ ਹਰਗੋਬਿੰਦ ਨਗਰ, ਕਰਤਾਪੁਰ ਤੇ ਮਲਕਾ ਚੌਕ ਤੋਂ ਤਿੰਨ-ਤਿੰਨ, ਆਦਮਪੁਰ, ਮਿਲਟਰੀ ਹਸਪਤਾਲ, ਅੱਟੀ, ਘਈ ਨਗਰ, ਹਰਕ੍ਰਿਸ਼ਣ ਨਗਰ, ਕੋਟ ਪਕਸ਼ੀਆ ਤੇ ਸ਼ਕਤੀ ਨਗਰ ਤੋਂ ਦੋ-ਦੋ ਮਰੀਜ਼ ਸਾਹਮਣੇ ਆਏ ਹਨ।