Corona miracle drug : ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵੈਕਸੀਨੇਸ਼ਨ ਦਾ ਕੰਮ ਵੀ ਚੱਲ ਰਿਹਾ ਹੈ। ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਪ੍ਰੋਟੋਕਾਲ ਤੈਅ ਕੀਤੇ ਗਏ ਹਨ, ਪਰ ਇਸ ਤੋਂ ਹੱਟ ਕੇ ਕੋਰੋਨਾ ਦੇ ਬਚਾਅ ਲਈ ਕਈ ਦਾਅਵੇ ਕੀਤੇ ਜਾ ਰਹੇ ਹਨ।
ਆਂਧਰ ਪ੍ਰਦੇਸ਼ ਦੇ ਨੇੱਲੋਰ ਜ਼ਿਲ੍ਹੇ ਵਿੱਚ ਇੱਕ ਆਯੁਰਵੈਦਿਕ ਦਵਾਈ ਨਾਲ ਕੋਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦਵਾਈ ਦੀ ਮੰਗ ਇੰਨੀ ਵੱਧ ਗਈ ਹੈ ਕਿ ਆਂਧਰ ਪ੍ਰਦੇਸ਼ ਸਰਕਾਰ ਨੇ ਇਸ ਆਯੁਰਵੈਦਿਕ ਦਵਾਈ ਦੀ ਇਲਾਜ ਦੀ ਸਮਰੱਥਾ ਜਾਂਚਣ ਲਈ ਇਸ ਨੂੰ ਭਾਰਤੀ ਆਯੁਰਵਿਗਿਆਨ ਅਨੁਸੰਧਾਨ ਪ੍ਰੀਸ਼ਦ (ICMR) ਵਿੱਚ ਭੇਜਣ ਦਾ ਫੈਸਲਾ ਕੀਤਾ ਹੈ।
ਅਸਲ ਵਿੱਚ ਆਂਧਰ ਪ੍ਰਦੇਸ਼ ਦੇ ਨੇੱਲੋਰ ਸਥਿਤ ਕ੍ਰਿਸ਼ਣਾਪੱਟਨਮ ਪਿੰਡ ਵਿੱਚ ਕੋਰੋਨਾ ਨਾ ਲੜਨ ਦੀ ਆਯੁਰਵੈਦਿਕ ਦਵਾਈ ਦਿੱਤੀ ਜਾ ਰਹੀ ਹੈ। ਇਹ ਗੱਲ ਲੋਕਾਂ ਵਿੱਚ ਅੱਗ ਵਾਂਗ ਫੈਲ ਗਈ ਅਤੇ ਪਿੰਡ ਵਿੱਚ ਦਵਾਈ ਖਰੀਦਣ ਲਈ ਦਸ ਹਜ਼ਾਰ ਦੇ ਕਰੀਬ ਲੋਕਾਂ ਦੀ ਲਾਈਨ ਲੱਗ ਗਈ। ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਇਥੇ ਲੱਗੀਆਂ ਹੋਈਆਂ ਹਨ। ਇਸ ਦਵਾਈ ਦੀ ਵੰਡ ਆਯੁਰਵੇਦਿਕ ਚਿਕਤਸਕ ਬੀ ਆਨੰਦਈਆ ਵੱਲੋਂ ਕੀਤੀ ਜਾ ਰਹੀ ਹੈ, ਜੋ ਕਦੇ ਇਸ ਪਿੰਡ ਦੇ ਸਰਪੰਚ ਸਨ ਅਤੇ ਬਾਅਦ ਵਿੱਚ ਮੰਡਲ ਪ੍ਰੀਸ਼ਦ ਦੇ ਮੈਂਬਰ ਬਣੇ।
ਉਥੇ ਹੀ ਉਪ ਰਾਸ਼ਟਰਪਤੀ ਐੱਮ ਵੇਂਕਈਆ ਨਾਇਡੂ ਨੇ ਕੇਂਦਰੀ ਆਯੁਸ਼ ਮੰਤਰੀ ਕਿਰੇਨ ਰਿਜਿਜੂ ਅਤੇ ਭਾਰਤੀ ਚਿਕਤਸਾ ਅਨੁਸੰਧਾਨ ਪ੍ਰੀਸ਼ਦ ਦੇ ਡਾਇਰੈਕਟਰ ਬਲਰਾਮ ਭਾਰਗਵ ਨੂੰ ਦਵਾਈ ’ਤੇ ਖੋਜ ਕਰਨ ਲਈ ਕਿਹਾ ਹੈ ਅਤੇ ਇਸ ਛੇਤੀ ਤੋਂ ਛੇਤੀ ਇਸ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਬਲੈਕ ਫੰਗਸ ਦਾ ਸਭ ਤੋਂ ਵੱਖਰਾ ਮਾਮਲਾ ਆਇਆ ਸਾਹਮਣੇ, ਡਾਕਟਰ ਵੀ ਹੋ ਗਏ ਹੈਰਾਨ
ਆਯੁਸ਼ ਵਿਭਾਗ ਦੇ ਆਯੁਰਵੇਦਿਕ ਚਿਕਤਸਕਾਂ ਦੀ ਇੱਕ ਟੀਮ ਨੇ ਕੁਝ ਦਿਨ ਪਹਿਲਾਂ ਇਸ ਪਿੰਡ ਦਾ ਦੌਰਾ ਕਰਕੇ ਜਾਂਚ-ਪੜਤਾਲ ਕਰਕੇ ਰਿਪੋਰਟ ਤਿਆਰ ਕੀਤੀ ਸੀ। ਇਸ ਰਿਪੋਰਟ ਨੂੰ ਸਰਕਾਰ ਨੂੰ ਸੌਂਪਦਿਆਂ ਕਿਹਾ ਗਿਆ ਸੀ ਕਿ ਦਵਾਈ ਬਣਾਉਣ ਦਾ ਤਰੀਕਾ, ਇਲਾਜ ਤਕਨੀਕ ਅਤੇ ਬਾਅਦ ਦੇ ਪ੍ਰਭਾਵਾਂ ਦਾ ਵਿਗਿਆਨਿਕ ਲੈਵਲ ’ਤੇ ਅਧਇਐਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਦਵਾਈ ਲੈਣ ਵਾਲਿਆਂ ਵਿੱਚੋਂ ਕਿਸੇ ਨੇ ਵੀ ਸਾਈਡ ਇਫੈਕਟਸ ਦੀ ਸ਼ਿਕਾਇਤ ਨਹੀਂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਨੰਦਈਆ ਨੇ ਕੁਦਰਤੀ ਜੜ੍ਹੀ-ਬੂਟੀਆਂ, ਸ਼ਹਿਦ ਅਤੇ ਮਸਾਲਿਆਂ ਦਾ ਇਸਤੇਮਾਲ ਕਰਕੇ ਪੰਜ ਵੱਖ-ਵੱਖ ਦਵਾਈਆਂ ਤਿਆਰ ਕੀਤੀਆਂ ਸਨ। ਇਸ ਦਵਾਈ ਨੂੰ ਉਨ੍ਹਾਂ ਨੇ ਕੋਰੋਨਾ ਵਾਇਰਸ ਪੀੜਤ ਰੋਗੀਆਂ, ਸ਼ੱਕੀਆਂ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਦਿੱਤਾ। ਰਿਪੋਰਟ ਮੁਤਾਬਕ ਇੱਕ ਕੋਵਿਡ-19 ਮਰੀਜ਼ ਦੀ ਅੱਖ ਵਿੱਚ ਇਸ ਦਵਾਈ ਦੀਆਂ ਦੋ ਬੂੰਦਾਂ ਪਾਉਣ ਨਾਲ ਉਸ ਦੇ ਸਰੀਰ ਵਿੱਚ ਆਕੀਸਜਨ ਦਾ ਲੈਵਲ ਇੱਕ ਘੰਟੇ ਵਿੱਚ 83 ਤੋਂ ਵੱਧ ਕੇ 95 ਹੋ ਗਿਆ।