Corona positive Minister in hospital : ਪੂਰਾ ਦੇਸ਼ ਕੋਰੋਨਾ ਦੀ ਭਿਆਨਕ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਕਿਸੇ ਵੀ ਹਸਪਤਾਲ ਵਿਚ ਬੈੱਡ ਨਹੀਂ ਹਨ, ਜਾਂ ਫਿਰ ਆਕਸੀਜਨ ਸਿਲੰਡਰ ਨਹੀਂ ਹਨ। ਕਈ ਵਾਰ ਇਸ ਵਿਚਾਲੇ ਕੁਝ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਤਸਵੀਰ ਉਦੋਂ ਸਾਹਮਣੇ ਆਈ ਹੈ ਜਦੋਂ ਇੱਕ ਮੰਤਰੀ ਖ਼ੁਦ ਇਕ ਹਸਪਤਾਲ ਵਿਚ ਪੋਚਾ ਲਗਾ ਰਹੇ ਹਨ।
ਦਰਅਸਲ ਮਿਜੋਰਮ ਦੇ ਮੰਤਰੀ ਆਰ. ਲਾਲਜਿਰਲਿਆਨਾ 11 ਮਈ ਨੂੰ ਕੋਰੋਨਾ ਪਾਜ਼ੀਟਿਵ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਕੋਰੋਨਾ ਵਾਰਡ ਤੋਂ ਹੁਣ ਲਾਲਜਿਰਲਿਆਨਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਉਹ ਵਾਰਡ ਵਿਚ ਸਫਾਈ ਕਰਦੇ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਕਈ ਲੋਕਾਂ ਨੇ ਟਵੀਟ ਕੀਤਾ ਹੈ। ਫੋਟੋ ਵਿਚ ਦੇਖਿਆ ਜਾ ਰਿਹਾ ਹੈ ਕਿ ਮੰਤਰੀ ਨੇ ਹਸਪਤਾਲ ਦਾ ਗਾਊਨ ਪਹਿਨਿਆ ਹੋਇਆ ਹੈ ਅਤੇ ਹੱਥ ਵਿਚ ਪੋਚੇ ਨਾਲ ਹਸਪਤਾਲ ਦੇ ਵਾਰਡ ਦੀ ਫਰਸ਼ ਸਾਫ਼ ਕਰ ਰਿਹਾ ਹੈ।
ਹਸਪਤਾਲ ਦਾ ਨਾਮ ਜੋਰਾਮ ਮੈਡੀਕਲ ਕਾਲਜ ਦੱਸਿਆ ਜਾ ਰਿਹਾ ਹੈ ਪਿਛਲੇ ਦਿਨੀਂ ਆਰ ਲਾਲਜਿਰਲਿਆਨਾ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਇਸ ਤਸਵੀਰ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖੀ ਗਈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਕੋਈ ਮਰੀਜ਼ ਵਾਰਡ ਵਿਚ ਸਫਾਈ ਕਰ ਰਿਹਾ ਹੈ, ਤਾਂ ਹਸਪਤਾਲ ਪ੍ਰਸ਼ਾਸਨ ਕਿੱਥੇ ਹੈ। ਦਿਲਚਸਪ ਗੱਲ ਇਹ ਹੈ ਕਿ ਲਾਲਜਿਰਲਿਆਨਾ ਇਸ ਤੋਂ ਪਹਿਲਾਂ ਵੀ ਆਪਣੀ ਸਾਦਗੀ ਲਈ ਚਰਚਾ ਵਿਚ ਰਹੇ ਹਨ। ਇੱਕ ਵਾਰ, ਉਨ੍ਹਾਂ ਦਿੱਲੀ ਦੇ ਮਿਜ਼ੋਰਮ ਹਾਊਸ ਵਿਚ ਵੀ ਸਫਾਈ ਸ਼ੁਰੂ ਕਰ ਦਿੱਤੀ, ਜਿਸਦੀ ਬਹੁਤ ਚਰਚਾ ਹੋਈ ਸੀ।
ਇਹ ਵੀ ਪੜ੍ਹੋ : Covid-19 : ਪੰਜਾਬ ‘ਚ ਕੇਸ ਘਟੇ, ਮੌਤਾਂ ਵਧੀਆਂ- ਮੌਤਾਂ ਦਾ ਅੰਕੜਾ 200 ਟੱਪਿਆ
ਫਿਲਹਾਲ ਉਹ ਹਸਪਤਾਲ ਵਿਚ ਹਨ। ਮੰਤਰੀ ਦਾ ਕਹਿਣਾ ਹੈ ਕਿ ਫਰਸ਼ ‘ਤੇ ਕੁਝ ਗੰਦਗੀ ਸੀ, ਜਿਸ ਦੀ ਸਫਾਈ ਲਈ ਉਨ੍ਹਾਂ ਵਾਰਡ ਬੁਆਏ ਨੂੰ ਬੁਲਾਇਆ ਪਰ ਕਿਸੇ ਕੰਮ ਕਰਕੇ ਉਹ ਉਸੇ ਵੇਲੇ ਆ ਨਹੀਂ ਸਕਿਆ ਤਾਂ ਉਹ ਖੁਦ ਹੀ ਪੋਚਾ ਲਗਾਉਣ ਲੱਗ ਗਏ। ਉਨ੍ਹਾਂ ਨੂੰ ਫੋਟੋ ਖਿੱਚੇ ਜਾਣ ਬਾਰੇ ਜਾਣਕਾਰੀ ਨਹੀਂ ਸੀ।