Corona rage in Amritsar Continues : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਜ਼ਿਲੇ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਜ ਜਿੱਥੇ ਜ਼ਿਲੇ ਵਿਚ ਕੋਰੋਨਾ ਨਾਲ ਅੰਮ੍ਰਿਤਸਰ ਜ਼ਿਲੇ ਵਿਚ ਇਕੱਠੇ ਤਿੰਨ ਲੋਕਾਂ ਦੀ ਮੌਤ ਹੋ ਗਈ, ਉਥੇ ਹੁਣ ਜ਼ਿਲੇ ਵਿਚੋਂ 14 ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 644 ਹੋ ਗਈ ਹੈ, ਜਦਕਿ 24 ਲੋਕ ਇਸ ਖਤਰਨਾਕ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚੋਂ 454 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਅਜੇ ਵੀ ਜ਼ਿਲੇ ਵਿਚ 169 ਸਰਗਰਮ ਮਾਮਲੇ ਹਨ, ਜਿਹੜੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਸੂਬੇ ਵਿਚ ਵਿਚ ਕੋਰੋਨਾ ਦੇ 3300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਜ਼ਿਲੇ ਤੋਂ 644 ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਲੰਧਰ ’ਚ ਕੋਰੋਨਾ ਦੇ 387, ਲੁਧਿਆਣਾ ’ਚ 396, ਤਰਨਤਾਰਨ ’ਚ 176, ਮੋਹਾਲੀ ’ਚ 175, ਹੁਸ਼ਿਆਰਪੁਰ ’ਚ 142, ਪਟਿਆਲਾ ’ਚ 171, ਸੰਗਰੂਰ ’ਚ 158, ਨਵਾਂਸ਼ਹਿਰ ’ਚ 123, ਗੁਰਦਾਸਪੁਰ ’ਚ 170, ਮੁਕਤਸਰ ’ਚ 73, ਮੋਗਾ ’ਚ 71, ਫਰੀਦਕੋਟ ’ਚ 87, ਫਿਰੋਜ਼ਪੁਰ ’ਚ 51, ਫਾਜ਼ਿਲਕਾ ’ਚ 50, ਬਠਿੰਡਾ ’ਚ 57, ਪਠਾਨਕੋਟ ’ਚ 145, ਬਰਨਾਲਾ ’ਚ 31, ਮਾਨਸਾ ’ਚ 34, ਫਤਿਹਗੜ੍ਹ ਸਾਹਿਬ ’ਚ 77, ਕਪੂਰਥਲਾ 44 ਤੇ ਰੋਪੜ ’ਚ 80 ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਕੋਰੋਨਾ ਨਾਲ ਸੂਬੇ ਵਿਚ 81 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਰਿਕਵਰੀ ਰੇਟ ਸਾਰੇ ਸੂਬਿਆਂ ਨਾਲੋਂ ਵੱਧ ਹੈ ਜਿਥੇ ਹੁਣ ਤੱਕ 2534 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਹੁਣ ਇਸ ਦੇ ਸਰਗਰਮ ਮਾਮਲੇ 733 ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।