Corona Rage in Ludhiana : ਲੁਧਿਆਣਾ ’ਚ ਬੀਤੀ ਰਾਤ ਕੋਰੋਨਾ ਵਾਇਰਸ ਦੇ 25 ਨਵੇਂ ਮਾਮਲੇ ਸਾਹਮਣੇ ਆਏ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਵਿਚੋਂ 24 ਮਾਮਲੇ ਲੁਧਿਆਣਾ ਤੋਂ ਹੀ ਹਨ, ਜਦਕਿ ਇਕ ਦੂਸਰੇ ਸ਼ਹਿਰ ਤੋਂ ਹੈ। ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਨਗਰ ਦੀ ਰਹਿਣ ਵਾਲੀ 48 ਸਾਲਾ ਔਰਤ, ਅਮਰਪੁਰਾ ਦਾ ਰਹਿਣ ਵਾਲਾ 31 ਸਾਲਾ ਵਿਅਕਤੀ, ਹਾਤਾ ਸ਼ੇਰਗੰਜ ਡਿਵੀਜ਼ਨ ਨੰਬਰ ਤਿੰਨ ਦੇ ਰਹਿਣ ਵਾਲੇ 26 ਸਾਲਾ ਨੌਜਵਾਨ, 57 ਸਾਲਾ ਔਰਤ, 85 ਸਾਲਾ ਔਰਤ ਤੇ 25 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਪਰਿਵਾਰ ਦਾ ਇਕ ਮੈਂਬਰ 10 ਜੂਨ ਨੂੰ ਪਾਜ਼ੀਟਿਵ ਆ ਚੁੱਕਾ ਹੈ।
ਇਸ ਤੋਂ ਇਲਾਵਾ ਨਿਊ ਆਜ਼ਾਦ ਨਗਰ ਗਿਆਸਪੁਰਾ ਦਾ ਰਹਣ ਵਾਲਾ ਦਸ ਸਾਲਾ ਬੱਚਾ, ਗੁਰੂ ਅਮਰਦਾਸ ਕਾਲੋਨੀ ਗਿਆਸਪੁਰਾ ਦਾ 23 ਸਾਲਾ ਨੌਜਵਾਨ ਤੇ ਉਸ ਦੇ 45 ਸਾਲਾ ਪਿਤਾ ਦੀ ਵੀ ਪਾਜ਼ੀਟਿਵ ਪਾਏ ਗਏ ਹਨ। ਦੋਵੇਂ ਕੁਝ ਦਿਨਪਹਿਲਾਂ ਰੋਹਤਕ ਤੋਂ ਆਏ ਸਨ। ਰਾਜ ਨਗਰ ਸੀ ਬਲਾਕ ਨੇੜੇ ਬਸੰਤ ਇਨਕਲੇਵ ਦਾ ਰਹਿਣ ਵਾਲਾ 34 ਸਾਲਾ ਵਿਅਕਤੀ ਤੇ 13 ਸਾਲਾ ਬੱਚੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸ਼ੇਰਪੁਰ ਮਾਰਕੀਟ ਤੋਂ 54 ਸਾਲਾ ਵਿਅਕਤੀ, ਨਿਊ ਮਾਡਲ ਟਾਊਨ ਤੋਂ 45 ਸਾਲਾ ਔਰਤ, ਚਾਰ ਸਾਲਾ ਬੱਚਾ, 49 ਸਾਲਾ ਵਿਅਕਤੀ ਤੇ 32 ਸਾਲਾ ਵਿਅਕਤੀ ਪਾਜ਼ੀਟਿਵ ਆਏ ਹਨ। ਇਹ ਸਾਰੇ ਇਕੋ ਹੀ ਪਰਿਵਾਰ ਦੇ ਹਨ। ਇਸ ਪਰਿਵਾਰ ਦਾ ਇਕ ਮੈਂਬਰ ਚਾਰ ਦਿਨ ਪਹਿਲਾਂ ਪਾਜ਼ੀਟਿਵ ਪਾਇਆ ਗਿਆ ਸੀ। ਰਣਜੀਤ ਪਾਰਕ ਸ਼ਿੰਗਾਰ ਸਿਨੇਮਾ ਰੋਡ ਦਾ ਰਹਿਣ ਵਾਲਾ 15 ਸਾਲਾ ਤੇ 13 ਸਾਲਾ ਅੱਲ੍ਹੜ ਲੜਕਾ-ਲੜਕੀ ਪਾਜ਼ੀਟਿਵ ਆ ਚੁੱਕਾ ਹੈ।
ਇਨ੍ਹਾਂ ਤੋਂ ਇਲਾਵਾ ਪ੍ਰਾਈਵੇਟ ਲੈਬ ਵਿਚ ਹੋਈ ਜਾਂਚ ਵਿਚ ਪੰਜ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਨ੍ਹਾਂ ਵਿਚ ਐਸਪੀਐਸ ਹਸਪਤਾਲ ਵਿਚ ਭਰਤੀ ਖੰਨਾ ਦਾ ਰਹਿਣ ਵਾਲਾ 64 ਸਾਲਾ ਵਿਅਕਤੀ, ਐਸਪੀਐਸ ਹਸਪਤਾਲ ਵਿਚ ਹੀ ਭਰਤੀ ਸੈਕਟਰ 39 ਚੰਡੀਗੜ੍ਹ ਰੋਡ ਦਾ ਰਹਿਣ ਵਾਲਾ 64 ਸਾਲਾ ਵਿਅਕਤੀ, ਫੋਰਟਿਸ ਹਸਪਤਾਲ ਵਿਚ ਭਰਤੀ ਮਾਯੁਰ ਵਿਹਾਰ ਹੰਬੜਾ ਰੋਡ ਨਿਵਾਸੀ 42 ਸਾਲਾ ਵਿਅਕਤੀ, ਐਸਪੀਐਸ ਹਸਪਤਾਲ ਵਿਚ ਹੀ ਭਰਤੀ ਮੋਹਰ ਸਿੰਘ ਨਗਰ ਨਿਵਾਸੀ 64 ਸਾਲਾ ਔਰਤ ਤੇ ਭੱਟੀਆਂ ਬਹਾਦੁਰਕੇ ਨਿਵਾਸੀ 85 ਸਾਲਾ ਬਜ਼ੁਰਗ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।