ਜਲੰਧਰ ਵਿੱਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਜਿੰਨੀ ਤੇਜ਼ੀ ਦਿਖਾ ਰਿਹਾ ਹੈ, ਵਾਰ-ਵਾਰ ਸਟਾਕ ਖਤਮ ਹੋਣ ਨਾਲ ਸਾਰਿਆਂ ਨੂੰ ਛੇਤੀ ਵੈਕਸੀਨਸ਼ਨ ਕਰਨ ਦੀ ਮੁਹਿੰਮ ਸਿਰੇ ਨਹੀਂ ਚੜ੍ਹ ਪਾ ਰਹੀ ਹੈ। ਜ਼ਿਲ੍ਹੇ ਵਿੱਚ ਅੱਜ ਮਤਲਬ ਮੰਗਲਵਾਰ ਨੂੰ ਕੋਈ ਵੈਕਸੀਨ ਨਹੀਂ ਲੱਗੇਗੀ।
ਇਹ ਮੁਸ਼ਕਲ ਕੋਵੀਸ਼ਿਲਡ ਵੈਕਸੀਨ ਦਾ ਸਟਾਕ ਖਤਮ ਹੋਣ ਕਰਕੇ ਆਈ ਹੋਈ ਹੈ। ਹਾਲਾਂਕਿ ਕੁਝ ਸਰਕਾਰੀ ਕੇਂਦਰਾਂ ਵਿੱਚ ਬਚੀ ਹੋਈ ਵੈਕਸਨ ਲਗਾਉਣ ਦਾ ਕੰਮ ਜਾਰੀ ਰਹੇਗਾ, ਪਰ ਫਿਲਹਾਲ ਪ੍ਰਾਇਮਰੀ ਹੈਲਥ ਸੈਂਟਰ ਗੜ੍ਹਾ ਵਿੱਚ ਹੀ ਕੋਵੈਕਸੀਨ ਲੱਗ ਸਕੇਗੀ।
ਇਸ ਤੋਂ ਇਲਾਵਾ ਕੋਵੀਸ਼ੀਲਡ ਵਾਲੇ ਸਾਰੇ ਵੈਕਸੀਨੇਸ਼ਨ ਸੈਂਟਰ ਬੰਦ ਰਹਿਣਗੇ। ਜਲੰਧਰ ਵਿਚ ਹੁਣ ਤਕ 8 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਕੋਵਿਡ ਵੈਕਸਨ ਵਾਲੀਆਂ ਸਾਰੀਆਂ ਮੋਬਾਈਲ ਟੀਮਾਂ ਅੱਜ ਕੰਮ ਨਹੀਂ ਕਰਨਗੀਆਂ। ਵੈਕਸੀਨ ਮੁਹੱਈਆ ਕਰਵਾਉਣ ਲਈ ਸਰਕਾਰ ਦਾ ਤਾਲਮੇਲ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਇਹ ਸਟਾਕ ਜਲੰਧਰ ਪਹੁੰਚ ਜਾਵੇਗਾ।
ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਅਡਵਾਂਸ ਸੂਚਨਾ ਨਾ ਦਿੱਤੇ ਜਾਣ ਤੋਂ ਆ ਰਹੀ ਹੈ। ਜ਼ਿਲ੍ਹ ਵਿੱਚ ਵੈਕਸੀਨ ਦਾ ਸਟਾਕ ਖਤਮ ਹੈ ਅਤ ਵੈਕਸੀਨੇਸ਼ਨ ਸੈਂਟਰ ਬੰਦ ਰਹਿਣਗੇ, ਇਸ ਬਾਰੇ ਲੋਕਾਂ ਨੂੰ ਉਦੋਂ ਜਾਣਕਾਰੀ ਮਿਲਦੀ ਹੈ ਜਦੋਂ ਉਹ ਵੈਕਸੀਨੇਸ਼ਨ ਸੈਂਟਰ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਥੇ ਤਾਲਾ ਲੱਗਾ ਮਿਲਦਾ ਹੈ। ਬਾਹਰ ਸਿਹਤ ਵਿਭਾਗ ਦਾ ਨੋਟਿਸ ਲੱਗਾ ਹੁੰਦਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਹੀ ਜਨਤਕ ਸੂਚਨਾ ਮੁਹੱਈਆ ਕਰਵਾਈ ਜਾਵੇ।
ਇਹ ਵੀ ਪੜ੍ਹੋ : ਸੰਕਟ ਵਿਚਾਲੇ ਰਾਹਤ ਭਰੀ ਖਬਰ : ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ