Corona wrath does not stop : ਰੂਪਨਗਰ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਡੀਸੀ ਸੋਨਾਲੀ ਗਿਰੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਏ ਇਨ੍ਹਾਂ ਮਰੀਜ਼ਾਂ ਵਿਚੋਂ ਇਕ 50 ਸਾਲ ਦਾ ਵਿਅਕਤੀ ਹੈ, ਜਿਸ ਨੂੰ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਪੀਪਲ ਮਾਜਰਾ ਵਿਚ ਬਣਾਏ ਗਏ ਇਕਾਂਤਵਾਸ ਸੈਂਟਰ ਵਿਚ ਰਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਮੱਧ ਪ੍ਰਦੇਸ਼ ਤੋਂ ਵਾਪਿਸ ਆਇਆ ਹੈ। ਇਸ ਤੋਂ ਇਲਾਵਾ ਦੋ ਨਵੇਂ ਮਾਮਲੇ ਰੂਪਨਗਰ ਸ਼ਹਿਰ ਵਿਚੋਂ ਹੀ ਹਨ, ਜਿਨ੍ਹਾਂ ਵਿਚ ਇਕ 56 ਸਾਲਾ ਵਿਅਕਤੀ ਅਤੇ ਇਕ 22 ਸਾਲ ਦੀ ਲੜਕੀ ਜੋਕਿ ਹੈਲਥ ਵਰਕਰ ਹੈ, ਸ਼ਾਮਲ ਹਨ। ਇਨ੍ਹਾਂ ਨੂੰ ਰੂਪਨਗਰ ਸਿਵਲ ਹਸਪਤਾਲ ਵਿਚ ਕੁਆਰੰਟਾਈਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 21 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 699 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 596 ਦੀ ਰਿਪੋਰਟ ਨੈਗਟਿਵ, 83 ਦੀ ਰਿਪੋਰਟ ਪੈਂਡਿੰਗ, 21 ਕੇਸ ਐਕਟਿਵ ਕਰੋਨਾ ਪਾਜ਼ਟਿਵ ਅਤੇ 02 ਰਿਕਵਰ ਹੋ ਚੁੱਕੇ ਹਨ ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 21 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 699 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 596 ਦੀ ਰਿਪੋਰਟ ਨੈਗਟਿਵ, 83 ਦੀ ਰਿਪੋਰਟ ਪੈਂਡਿੰਗ, 21 ਕੇਸ ਐਕਟਿਵ ਕਰੋਨਾ ਪਾਜ਼ਟਿਵ ਅਤੇ 02 ਰਿਕਵਰ ਹੋ ਚੁੱਕੇ ਹਨ। ਇਕ ਕੋਰੋਨਾ ਪੀੜਤ ਪਿੰਡ ਚਿਤਾਮਲੀ ਦਾ ਸੀ, ਜਿਸ ਦੀ ਜ਼ਿਲੇ ਵਿਚ ਸਭ ਤੋਂ ਪਹਿਲਾਂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਦੀ ਅਪ੍ਰੈਲ ਮਹੀਨੇ ਵਿਚ ਮੌਤ ਹੋ ਗਈ ਸੀ।