coronavirus crisis signal china: ਘਰਾਂ ਵਿੱਚ ਬੰਦ ਦੁਨੀਆਂ ਦੇ ਜ਼ਿਆਦਾਤਰ ਲੋਕ ਜਲਦ ਇਹ ਖ਼ੁਸ਼ਖਬਰੀ ਸੁਣਨਾ ਚਾਹੁੰਦੇ ਹਨ ਕਿ ਕੋਰੋਣਾ ਮਹਾਂਮਾਰੀ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਆਮ ਜਿੰਦਗੀ ਸ਼ੁਰੂ ਹੋ ਜਾਵੇਗੀ ਹੈ। ਪਰ ਕੀ Lockdown ਤੋਂ ਬਾਅਦ ਜਿੰਦਗੀ ਪਹਿਲਾਂ ਦੀ ਤਰ੍ਹਾਂ ਆਮ ਹੋ ਜਾਵੇਗੀ? ਇਹ ਉੱਤਰ ਸਾਨੂੰ ਮਹਾਂਮਾਰੀ ਦਾ ਕੇਂਦਰ ਚੀਨ ਦੇ ਵੁਹਾਨ ਤੋਂ ਮਿਲ ਸਕਦਾ ਹੈ। 8 ਅਪ੍ਰੈਲ ਨੂੰ ਵੁਹਾਨ ‘ਚ 76 ਦਿਨ ਬਾਅਦ lockdown ਖਤਮ ਕੀਤਾ ਗਿਆ ਸੀ।
ਮਾਸਕ ਪਾ ਕੇ ਨਿਕਲ ਰਹੇ ਲੋਕ ਇਕ-ਦੂਜੇ ਨੂੰ ਮਿਲਣ ਤੋਂ ਗੁਰੇਜ ਕਰ ਰਹੇ ਹਨ। ਦੂਜੇ ਪਾਸੇ ਅਧਿਕਾਰੀ ਕਹਿ ਰਹੇ ਹਨ ‘ਅਸੀਂ ਦੋ ਤਰਫਾ ਜਿੱਤ ਹਾਸਲ ਕੀਤੀ ਹੈ ਜਿੰਦਗੀ ਅਤੇ ਆਰਥਿਕ ਵਿਕਾਸ ਨੇ ਦੁਬਾਰਾ ਫਿਰ ਰਫ਼ਤਾਰ ਫੜ ਲਈ ਹੈ।’ ਹਾਲਾਂਕਿ ਐਕਸਪਰਟਸ ਨੇ ਇਸ ਦਾਵੇ ਨੂੰ ਝੂਠ ਦੱਸਿਆ ਹੈ। ਬਹੁਤ ਸਾਰੇ ਬਿਜਨਸਮੈਨ ਕਹਿ ਚੁੱਕੇ ਹਨ ਕਿ ਉਹ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਕੰਪਨੀਆਂ ‘ਤੇ ਕਰਜ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਮੁਨਾਫਾ ਜੀਰੋ ਹੈ।
Lockdown ਖਤਮ ਹੋਣ ਤੋਂ ਬਾਅਦ ਕਈ Restaurant ਖੁੱਲ੍ਹੇ ਸਨ। ਪਰ ਕਸਟਮਰ ਨਹੀਂ ਆ ਰਹੇ। ਰੋਜਾਨਾ ਸਿਰਫ 2 ਤੋਂ 3 ਆਨਲਾਈਨ ਆਡਰ ਆਏ। ਬਹੁਤੇ Restaurant ਦੁਬਾਰਾ ਬੰਦ ਹੋ ਗਏ। ਫਿਟਨਸ ਸੈਂਟਰ, ਮੂਵੀ ਥੇਟਰ ਵੀ ਬੰਦ ਹਨ। ਮਹਾਨ ਫੂਡ ਚੇਨ- ਸਟਾਰਬੈਕਸ, ਮੈਕਡੀ, ਬਰਗਰ ਕਿੰਗ, ਕੇਐਫਸੀ ਅਤੇ ਪਿਜ਼ਾਜਾ ਸਟੋਰ ਖੋਲ੍ਹੇ ਗਏ ਹਨ। ਪਰ ਲੋਕਾਂ ਨੂੰ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।