ਲੁਧਿਆਣਾ ਦੇ ਕਸਬਾ ਖੰਨਾ ਦੇ ਵਾਰਡ ਨੰਬਰ 33 ਵਿੱਚ ਔਰਤਾਂ ਨੇ ਕੌਂਸਲਰ ਪਤੀ ਅਮਨ ਮਨੋਚਾ ਅਤੇ ਵਿਧਾਇਕ ਤਰੁਣਪ੍ਰੀਤ ਸੋਂਦ ਦੇ ਲਾਪਤਾ ਹੋਣ ਦੇ ਪੋਸਟਰ ਲਾਏ। ਪੋਸਟਰ ਲਾਏ ਜਾਣ ਤੋਂ ਬਾਅਦ ਔਰਤਾਂ ਨੇ ਦੋਵਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਤਰੁਨਪ੍ਰੀਤ ਨੂੰ ਕਦੇ ਵੀ ਉਸ ਦੀ ਗਲੀ ਦੀ ਹਾਲਤ ਦਾ ਪਤਾ ਨਹੀਂ ਲੱਗਾ। ਇੱਕ ਸਾਲ ਪਹਿਲਾਂ ਉਨ੍ਹਾਂ ਦੀ ਗਲੀ ਤੋੜੀ ਗਈ ਸੀ। ਜਦੋਂ ਕੌਂਸਲਰ ਮਨੋਚਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਜੇ ਨਵੀਂ ਅਬਾਦੀ ਵਾਲੀ ਗਲੀ ਛੇਤੀ ਨਹੀਂ ਬਣੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਚੋਣਾਂ ਵੇਲੇ ਕੌਂਸਲਰ ਪਤੀ ਅਤੇ ਵਿਧਾਇਕ ਨੂੰ ਵੋਟ ਮੰਗਣ ਲਈ ਗਲੀ ਵਿੱਚ ਵੜਨ ਨਹੀਂ ਦਿਆਂਗੇ।
ਗਲੀ ਦੀ ਰਹਿਣ ਵਾਲੀ ਸੀਮਾ ਨੇ ਕਿਹਾ ਕਿਗਲੀ ਟੁੱਟੀ ਹੋਣ ਕਰਕੇ ਆਏ ਦਿਨ ਕੋਈ ਨਾ ਕੋਈ ਡਿੱਗ ਜਾਂਦਾ ਹੈ। ਉਸ ਨੇ ਕਿਹਾ ਕਿ ਹਾਦਸਾ ਹੋਣ ‘ਤੇ ਉਸ ਦੇ ਵੀ ਦੰਦ ਟੁਟ ਗਏ ਹਨ। ਇੱਕ ਹੋਰ ਔਰਤ ਦੀ ਬਾਂਹ ਦੀ ਦੋ ਥਾਵਾਂ ਤੋਂ ਹੱਡੀ ਟੁੱਟ ਚੁੱਕੀ ਹੈ। ਔਰਤਾਂ ਐਕਟਿਵਾ ਤੋਂ ਡਿੱਗ ਜਾਂਦੀਆਂ ਹਨ। ਬੱਚੇ ਸਾਈਕਲ ਨਹੀਂ ਚਲਾ ਸਕਦੇ।
ਇਹ ਵੀ ਪੜ੍ਹੋ : ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਕਰਵਾਇਆ ਵਿਆਹ, ਪਤੀ ਨਾਲ ਰਹਿਣ ਲਈ ਬਣਾਇਆ ਟਾਈਮ ਟੇਬਲ
ਮਹੰਤ ਨੈਨਸੀ ਨੇ ਦੱਸਿਆ ਕਿ ਉਹ ਕਈ ਵਾਰ ਕੌਂਸਲਰ ਪਤੀ ਮਨੋਚਾ ਨੂੰ ਫੋਨ ਕਰ ਚੁੱਕੀ ਹੈ। ਉਹ ਕਦੇ ਵੀ ਲੋਕਾਂ ਦਾ ਫ਼ੋਨ ਨਹੀਂ ਚੁੱਕਦਾ। ਵਿਧਾਇਕ ਵੀ ਕੁਝ ਦਿਨ ਪਹਿਲਾਂ ਵਿਸ਼ਵਕਰਮਾ ਜੀ ਦੇ ਮੰਦਰ ਵਿੱਚ ਭਰੋਸਾ ਦੇ ਕੇ ਚਲਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ 15 ਦਿਨਾਂ ਵਿੱਚ ਗਲੀ ਬਣਾ ਦਿਆਂਗੇ, ਪਰ ਉਸ ਮਗਰੋਂ ਉਹ ਖੰਨਾ ਵਿੱਚ ਨਜ਼ਰ ਹੀ ਨਹੀਂ ਆਏ। ਕੌਂਸਲਰ ਪਤੀ ਅਤੇ ਵਿਧਾਇਕ ਦੋਵਾਂ ਦੇ ਲਾਪਤਾ ਹੋ ਗਏ ਨੇ। ਉਨ੍ਹਾਂ ਨੂੰ ਲੱਭਣ ਲਈ ਅੱਜ ਪੋਸਟਰ ਲਾਉਣੇ ਪਏ ਹਨ।
ਵੀਡੀਓ ਲਈ ਕਲਿੱਕ ਕਰੋ -: