ਦੇਸ਼ ਦੀ ਪਹਿਲੀ ਪੋਡ ਟੈਕਸੀ ਸੇਵਾ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਜਲਦ ਸ਼ੁਰੂ ਹੋਣ ਜਾ ਰਹੀ ਹੈ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਅਥਾਰਟੀ (YEIDA) ਨੇ ਭਾਰਤ ਦੀ ਪਹਿਲੀ ਪੋਡ ਟੈਕਸੀ ਲਈ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। YEIDA ਨੇ ਕੇਂਦਰ ਸਰਕਾਰ ਦੀ ਏਜੰਸੀ ਇੰਡੀਅਨ ਪੋਰਟ ਰੇਲ ਅਤੇ ਰੋਪਵੇਅ ਕਾਰਪੋਰੇਸ਼ਨ ਲਿਮਿਟੇਡ (IPRRC) ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੋਧੇ ਹੋਏ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਯਾਈਡਾ ਦੀ ਕਮੇਟੀ ਨੇ ਕਿਹਾ ਸੀ ਕਿ ਉਨ੍ਹਾਂ ਦੇਸ਼ਾਂ ‘ਚ ਅਧਿਐਨ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਪੌਡ ਟੈਕਸੀਆਂ ਚੱਲ ਰਹੀਆਂ ਹਨ। ਇਸ ਦੇ ਫਾਇਦੇ ਅਤੇ ਨੁਕਸਾਨ ਦਾ ਪਤਾ ਲੱਗੇਗਾ, ਤਦ ਹੀ ਅੱਗੇ ਵਧਣਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇਸ਼ਾਂ ਦਾ ਅਧਿਐਨ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਯਮੁਨਾ ਅਥਾਰਟੀ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਭੇਜੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਪੌਡ ਟੈਕਸੀ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਇਹ ਪ੍ਰੋਜੈਕਟ ਸਾਲ 2024 ਦੇ ਅੰਤ ਤੱਕ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ : ਬਠਿੰਡਾ ‘ਚ 2 ਨਸ਼ਾ ਤਸਕਰ ਕਾਬੂ: 500 ਗ੍ਰਾਮ ਹੈਰੋਇਨ, 3 ਲੱਖ ਦੀ ਡਰੱਗ ਮਨੀ ਤੇ ਪਿਸਤੌਲ ਬਰਾਮਦ
ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 810 ਕਰੋੜ ਰੁਪਏ ਹੈ। ਪੋਡ ਟੈਕਸੀ ਨੋਇਡਾ ਦੇ ਜੇਵਰ ਏਅਰਪੋਰਟ ਨੂੰ ਫਿਲਮ ਸਿਟੀ ਨਾਲ ਜੋੜੇਗੀ। ਸ਼ੁਰੂਆਤੀ ਅਨੁਮਾਨਾਂ ਅਨੁਸਾਰ, ਲਗਭਗ 37,000 ਲੋਕ ਹਰ ਰੋਜ਼ ਪੌਡ ਟੈਕਸੀਆਂ ਰਾਹੀਂ ਯਾਤਰਾ ਕਰਨ ਦੇ ਯੋਗ ਹੋਣਗੇ। ਮੌਜੂਦਾ ਪ੍ਰੋਜੈਕਟ ਦੇ ਅਨੁਸਾਰ, 14.6 ਕਿਲੋਮੀਟਰ ਦੇ ਰੂਟ ਵਿੱਚ ਪੌਡ ਟੈਕਸੀ-ਸੇਵਾ ਲਈ 12 ਸਟੇਸ਼ਨ ਹੋਣਗੇ। ਫਿਲਮ ਸਿਟੀ, ਹੈਂਡੀਕ੍ਰਾਫਟ ਪਾਰਕ, ਸੈਕਟਰ 29, ਸੈਕਟਰ 32-33, MSME ਪਾਰਕ, ਐਪਰਲ ਪਾਰਕ, ਖਿਡੌਣਾ ਪਾਰਕ ਅਤੇ ਹੋਰ ਸਥਾਨ ਇਨ੍ਹਾਂ ਸਟੇਸ਼ਨਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: