Covid Report is mandatory : ਊਨਾ ਜਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ‘ਚ 21 ਤੋਂ 31 ਮਾਰਚ ਤੱਕ ਹੋਲੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਸੂਬੇ ਸਣਏ ਪੰਜਾਬ ਅਤੇ ਹਰਿਆਣਾ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਆਪਣੀ ਸ਼ਰਧਾ ਪ੍ਰਗਟ ਕਰਨ ਆਉਂਦੇ ਹਨ । ਕੋਵਿਡ-19 ਮਹਾਮਾਰੀ ਦੇ ਦੌਰ ਵਿੱਚ ਬਿਮਾਰੀ ਤੋਂ ਬਚਾਅ ਅਤੇ ਇਸਦੇ ਇਨਫੈਕਸ਼ਨ ਦੇ ਫੈਲਾਵ ਨੂੰ ਰੋਕਣ ਲਈ ਜਿਲ੍ਹਾ ਪ੍ਰਸ਼ਾਸਨ ਦੁਆਰਾ ਫ਼ੈਸਲਾ ਲਿਆ ਗਿਆ ਹੈ ਕਿ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਕੋਵਿਡ – 19 ਨੇਗੇਟਿਵ ਰਿਪੋਰਟ ਜ਼ਰੂਰ ਲੈਕੇ ਆਉਣ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਦੱਸਿਆ ਕਿ ਮੈੜੀ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂ ਊਨਾ ਪੁੱਜਣ ਤੋਂ 72 ਘੰਟੇ ਪਹਿਲਾਂ ਜਾਰੀ ਕੋਵਿਡ – 19 ਰਿਪੋਰਟ ਆਪਣੇ ਨਾਲ ਲਿਆਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕੋਵਿਡ-19 ਨੇਗੇਟਿਵ ਰਿਪੋਰਟ ਸਰਕਾਰ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਦੁਆਰਾ ਜਾਰੀ ਕੀਤੀ ਗਈ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਬਿਨਾ ਕੋਵਿਡ-19 ਨੈਗੇਟਿਵ ਰਿਪੋਰਟ ਦੇ ਹੋਲੀ ਮੇਲੇ ਲਈ ਯਾਤਰਾ ਨਾ ਕਰਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਇਸ ਬਾਰੇ ਜਾਗਰੁਕ ਕਰਣ ਦੇ ਮਕਸਦ ਨਾਲ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਪਤਰਾਚਾਰ ਕੀਤਾ ਗਿਆ ਹੈ ।
ਬੰਦ ਸਥਾਨਾਂ ਉੱਤੇ 50 ਫ਼ੀਸਦੀ ਸਮਰੱਥਾ ਤੋਂ ਜਿਆਦਾ ਇਕੱਠਾ ਨਹੀਂ ਹੋ ਸਕਣਗੇ ਲੋਕ : ਡੀਸੀ ਰਾਘਵ ਸ਼ਰਮਾ ਨੇ ਦੱਸਿਆ ਕਿ ਮੈੜੀ ਮੇਲੇ ਦੇ ਦੌਰਾਨ ਮੇਲਾ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਬੰਦ ਹਾਲ, ਕਮਰੇ ਜਾਂ ਸਥਾਨ ਉੱਤੇ ਅਧਿਕਤਮ 50 ਫ਼ੀਸਦੀ ਸਮਰੱਥਾ ਅਤੇ 200 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉੱਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸ ਤੋਂ ਇਲਾਵਾ ਖੁੱਲੇ ਸਥਾਨਾਂ ਉੱਤੇ ਦੋ ਗਜ ਦੀ ਸਮਾਜਿਕ ਦੂਰੀ ਦੇ ਨਿਯਮ ਦੇ ਹਿਸਾਬ ਨਾਲ ਹੀ ਲੋਕ ਇਕੱਠਾ ਹੋ ਸਕਣਗੇ । ਉਨ੍ਹਾਂ ਨੇ ਸਾਰੇ ਆਯੋਜਕਾਂ, ਕੁਲ ਗੁਰੂਦੁਆਰਾ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਨੂੰ ਬੇਨਤੀ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਨੂੰ ਲੈ ਕੇ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਤਾਂਕਿ ਆਪਣਾ ਅਤੇ ਹੋਰਾਂ ਦਾ ਕੋਵਿਡ-19 ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ।