ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ 2 ਮੁਲਜ਼ਮ ਇੱਕ ਘਰ ਵਿੱਚ ਲੁਕ ਗਏ, ਜਦਕਿ 3 ਭੱਜਣ ਵਿੱਚ ਸਫਲ ਹੋ ਗਏ। ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾ ਕੇ ਦੋ ਮੁਲਜ਼ਮਾਂ ਰਵੀ ਅਤੇ ਰਫ਼ੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ।
ਇਹ ਘਟਨਾ ਛੇਹਰਟਾ ਇਲਾਕੇ ਦੇ ਨਰਾਇਣਗੜ੍ਹ ‘ਚ 40 ਫੁੱਟੀ ਰੋਡ ‘ਤੇ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ‘ਚ ਕੁਝ ਗੈਂਗਸਟਰ ਆ ਰਹੇ ਹਨ। ਇਸ ਮਗਰੋਂ ਪੁਲਿਸ ਨੇ 40 ਫੁੱਟੀ ਰੋਡ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨਰਾਇਣਗੜ੍ਹ ਦੇ ਇੱਕ ਘਰ ਵਿੱਚ ਆਏ ਸਨ। ਜਿਵੇਂ ਹੀ ਉਹ ਉਥੋਂ ਜਾਣ ਲੱਗੇ ਤਾਂ ਪੁਲਿਸ ਨੇ ਆਪਣੀ ਗੱਡੀ ਦੋਸ਼ੀਆਂ ਦੀ ਗੱਡੀ ਅੱਗੇ ਲਗਾ ਦਿੱਤੀ। ਪੁਲਿਸ ਨੂੰ ਦੇਖ ਕੇ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਨੂੰ ਦੇਖ ਕੇ ਦੋਸ਼ੀ ਉਥੋਂ ਫਰਾਰ ਹੋ ਗਏ।
ਪੁਲਿਸ ਨੂੰ ਦੇਖ ਕੇ ਭੱਜਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਜਦਕਿ ਉਨ੍ਹਾਂ ਦੇ 3 ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ। ਫੜੇ ਗਏ ਗੈਂਗਸਟਰਾਂ ਦੀ ਪਛਾਣ ਰਵੀ ਵਾਸੀ ਕਪੂਰਗੜ੍ਹ ਅੰਮ੍ਰਿਤਸਰ ਅਤੇ ਰਫੀ ਵਾਸੀ ਤਰਨਤਾਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮੁਹਾਲੀ ‘ਚ ਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਲਈ ਸ਼ੁਰੂ ਕੀਤੀ “ਮੇਰਾ ਪਿੰਡ ਮੇਰੀ ਰੂਹ” ਸਕੀਮ
ਪੁਲਿਸ ਨੇ ਮੁਲਜ਼ਮਾਂ ਅਤੇ ਕਾਰ ਦੀ ਤਲਾਸ਼ੀ ਲਈ। ਮੁਲਜ਼ਮਾਂ ਕੋਲੋਂ 5 ਵਿਦੇਸ਼ੀ ਪਿਸਤੌਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ 24 ਤੋਂ ਵੱਧ ਗੋਲੀਆਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮ ਰਵੀ ਅਤੇ ਰਫ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਲਦ ਹੀ ਦੋਸ਼ੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਗੱਲ ਕਰ ਰਹੀ ਹੈ।
ਪੁਲਿਸ ਨੂੰ ਦੋਸ਼ੀਆਂ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਸਮੇਂ ਇਹ ਗੋਲੀਬਾਰੀ ਹੋਈ, ਉਸ ਵੇਲੇ ਸੜਕ ‘ਤੇ ਕਾਫੀ ਭੀੜ ਸੀ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਨੂੰ ਦੇਖਦੇ ਹੋਏ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਗੋਲੀਆਂ ਤੋਂ ਬਚਣ ਲਈ ਲੋਕ ਇਧਰ-ਉਧਰ ਭੱਜੇ। ਤਿੰਨ ਗੈਂਗਸਟਰਾਂ ਨੇ ਇਸ ਦਾ ਫਾਇਦਾ ਚੁੱਕਿਆ ਤੇ ਅਤੇ ਭੱਜਣ ਵਿੱਚ ਕਾਮਯਾਬ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: