ਹਰਿਆਣਾ ਵਿਚ ਸੱਤਾਧਾਰੀ ਭਾਜਪਾ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਚੁਣੌਤੀ ਦੇ ਰਹੀ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਆਪਣਾ ਦਬਦਬਾ ਕਾਇਮ ਕਰਨ ਲਈ 25 ਮਈ ਨੂੰ ਹਰਿਆਣਵੀ ਗਾਇਕ ਕੇ.ਡੀ ਨੇ ਪਾਰਟੀ ਲਈ ਗੀਤ ਗਾਇਆ। ਜਿਸ ਦੇ ਬੋਲ ‘ਹਰਿਆਣੇ ਕੇ ਲਾਲ ਨੇ, ਏਕ ਮੌਕਾ ਕੇਜਰੀਵਾਲ ਨੇ, ਜਾਰੀ ਕੀਤਾ। ਹੁਣ ਪੌਪ ਗਾਇਕ ਦਲੇਰ ਮਹਿੰਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਲਈ ਇੱਕ ਗੀਤ ਤਿਆਰ ਕੀਤਾ ਹੈ।
ਦਲੇਰ ਮਹਿੰਦੀ ਦੇ ਗਾਣੇ ਦੇ ਬੋਲ ਹਨ ‘ਅਪਨਾ ਸੀਐੱਮ ਪਿਆਰਾ ਰੇ, ਮਨੋਹਰ ਜੀ ਕੇ ਰਾਜ ਮੇਂ ਬਦਲਾ, ਹਰਿਆਣਾ ਹੈ ਸਾਰੇ ਰੇ’ ਹੈ। 30 ਮਈ ਨੂੰ ਗੁਰੂਗ੍ਰਾਮ ਵਿਚ ਇਸ ਨੂੰ ਲਾਂਚ ਕੀਤਾ ਜਾਵੇਗਾ। ਸੂਬੇ ਵਿਚ ਵਿਕਾਸ ਕੰਮਾਂ ਨੂੰ ਲੈ ਕੇ ਇਹ ਗਾਣਾ ਤਿਆਰ ਕੀਤਾ ਗਿਆ ਹੈ। ਹਰਿਆਣਵੀ ਸਿੰਗਰ ਕੇਡੀ ਉਰਫ ਕੁਲਬੀਰ ਦਨੌਦਾ ਆਮ ਆਦਮੀ ਪਾਰਟੀ ਦੇ ਯੁਵਾ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਡੀ ਕਿਸਾਨਾਂ ਲਈ ਵੀ ਗੀਤ ਗਾ ਚੁੱਕੇ ਹਨ।
ਇਹ ਵੀ ਪੜ੍ਹੋ :
ਦੇਸ਼ ਵਿਚ ਕਲਾਕਾਰਾਂ ਦਾ ਪਾਰਟੀ ਜੁਆਇਨ ਕਰਨ ਦਾ ਸਿਲਸਿਲਾ ਨਵਾਂ ਨਹੀਂ ਹੈ। ਹਰਿਆਣਾ ਦੀ ਪ੍ਰਸਿੱਧ ਡਾਂਸਰ ਸਪਨਾ ਚੌਧਰੀ ਨੇ ਵਿਧਾਨ ਸਭਾ ਚੋਣਾਂ 2019 ਤੋਂ ਪਹਿਲਾਂ ਭਾਜਪਾ ਦੀ ਮੈਂਬਰਸ਼ਿਪ ਲਈ ਸੀ। ਹਾਲਾਂਕਿ ਸਪਨਾ ਨੂੰ ਟਿਕਟ ਨਹੀਂ ਮਿਲੀ ਜਿਸ ਕਾਰਨ ਉਹ ਚੋਣਾਂ ਨਹੀਂ ਲੜ ਸਕੀ। ਦੂਜੇ ਪਾਸੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਗਾਇਕ ਬਲਕਾਰ ਸਿੱਧੂ ਵਿਧਾਇਕ ਬਣੇ ਹਨ। ਪੰਜਾਬ ਦੇ ਕਈ ਕਲਾਕਾਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: