ਚੰਡੀਗੜ੍ਹ ‘ਚ ਮਹਿਲਾ ਸੁਰੱਖਿਆ ਕਰਮਚਾਰੀਆਂ ਨੂੰ ਧਿਆਨ ‘ਚ ਰੱਖਦਿਆਂ ਡੀਸੀ ਸੁਖਪਾਲ ਗਰਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਹੁਕਮ ਵਿਚ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੈਬ ਦੀ ਸਹੂਲਤ ਮੁਹੱਈਆ ਕਰਵਾਉਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਕੰਪਨੀਆਂ ਨੂੰ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਕੰਟਰੈਕਟ ਵਰਕਰਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ। ਪੁਲਿਸ ਕਿਸੇ ਵੀ ਸਮੇਂ ਇਸ ਰਿਕਾਰਡ ਦੀ ਜਾਂਚ ਕਰ ਸਕਦੀ ਹੈ।
ਇਸ ਸਬੰਧੀ DC ਸੁਖਪਾਲ ਗਰਗ ਨੇ ਦੱਸਿਆ ਕਿ ਸ਼ਹਿਰ ‘ਚ ਚੱਲ ਰਹੇ ਸੈਂਟਰਾਂ, ਕਾਰਪੋਰੇਟ ਹਾਊਸਾਂ, ਮੀਡੀਆ ਹਾਊਸਾਂ ਅਤੇ ਹੋਰ ਕਈ ਕੰਪਨੀਆਂ ‘ਚ ਔਰਤਾਂ ਰਾਤ ਦੀਆਂ ਸ਼ਿਫਟਾਂ ‘ਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਪਿਕ ਐਂਡ ਡਰਾਪ ਲਈ ਕੈਬ ਮੁਹੱਈਆ ਕਰਵਾਈ ਜਾਂਦੀ ਹੈ ਪਰ ਕਈ ਕੰਪਨੀਆਂ ਵਲੋਂ ਇਸ ਕੈਬ ਡਰਾਈਵਰ ‘ਤੇ ਨਜ਼ਰ ਨਹੀਂ ਰੱਖੀ ਜਾਂਦੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਕੰਪਨੀਆਂ ਨੂੰ ਇਸ ਦਾ ਪੂਰਾ ਰਿਕਾਰਡ ਰੱਖਣਾ ਜ਼ਰੂਰੀ ਹੋਵੇਗਾ, ਤਾਂ ਜੋ ਮਹਿਲਾ ਸਟਾਫ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭੰਨਤੋੜ, ਮ੍ਰਿਤਕ ਦੇਹ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ
DC ਗਰਗ ਨੇ ਕੰਪਨੀਆਂ ਨੂੰ ਹਦਾਇਤ ਕੀਤੀ ਹੈ ਕਿ ਸੁਰੱਖਿਆ ਅਤੇ ਕੰਟਰੈਕਟ ਸਟਾਫ਼ ਦੀ ਨਿਯੁਕਤੀ ਲਾਇਸੰਸਸ਼ੁਦਾ ਏਜੰਸੀ ਤੋਂ ਹੀ ਕੀਤੀ ਜਾਵੇ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮਹਿਲਾ ਕਰਮਚਾਰੀ ਰਾਤ ਸਮੇਂ ਕੈਬ ਡਰਾਈਵਰ ਨਾਲ ਇਕੱਲੀ ਯਾਤਰਾ ਨਾ ਕਰੇ। ਉਨ੍ਹਾਂ ਦੇ ਨਾਲ ਸੁਰੱਖਿਆ ਗਾਰਡ ਜਾਂ ਪੁਰਸ਼ ਸਟਾਫ ਵੀ ਭੇਜਿਆ ਜਾਵੇ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕੈਬ ਦੇ ਰੂਟ ਸਬੰਧੀ ਵੀ ਹਦਾਇਤ ਕੀਤੀ ਹੈ ਕਿ ਕੈਬ ਦੇ ਰੂਟ ਅਜਿਹੇ ਬਣਾਏ ਜਾਨ ‘ਤਾਂ ਜੋ ਕਿਸੇ ਵੀ ਮਹਿਲਾ ਸਟਾਫ ਨੂੰ ਪਹਿਲਾਂ ਨਾ ਚੁੱਕਿਆ ਜਾਵੇ ਅਤੇ ਨਾ ਹੀ ਅਖੀਰ ‘ਤੇ ਉਤਾਰਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਮਹਿਲਾ ਕਰਮਚਾਰੀ ਨੂੰ ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਛੱਡਿਆ ਜਾਵੇ। ਅਜਿਹੇ ਰਸਤੇ ਜਿੱਥੇ ਕੈਬ ਨਹੀਂ ਜਾ ਸਕਦੀ, ਅਜਿਹੀ ਸਥਿਤੀ ‘ਚ ਸੁਰੱਖਿਆ ਗਾਰਡ ਜਾਂ ਮਰਦ ਕਰਮਚਾਰੀ ਨੂੰ ਮਹਿਲਾ ਕਰਮਚਾਰੀ ਨੂੰ ਉਸ ਦੇ ਘਰ ਕੋਲ ਛੱਡ ਕੇ ਆਉਣਾ ਹੋਵੇਗਾ। DC ਗਰਗ ਨੇ ਕਿਹਾ ਕਿ ਕੈਬ ਵਿਚ ਇੱਕ ਜੀ.ਪੀ.ਐਸ. ਸਿਸਟਮ ਵੀ ਲਗਾਇਆ ਜਾਵੇ ਤਾਂ ਜੋ ਇਸ ਦੇ ਰੂਟ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਹੀ ਪਿਕ ਐਂਡ ਡਰਾਪ ਦੌਰਾਨ ਡਰਾਈਵਰ ਵੱਲੋਂ ਕੈਬ ਵਿੱਚ ਕੋਈ ਹੋਰ ਬਾਹਰੀ ਵਿਅਕਤੀ ਨਹੀਂ ਬੈਠਣਾ ਚਾਹੀਦਾ।