ਕਿਸੇ ਵੀ ਵੱਡੇ ਅਹੁਦੇ ‘ਤੇ ਬੈਠਣ ਤੋਂ ਬਾਅਦ, ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਕਿਸੇ ਨਾਮਵਰ ਸਕੂਲ ਵਿਚ ਕਰਾਉਣ। ਪਰ ਹਰਿਆਣਾ ਦੇ DC ਰੇਵਾੜੀ ਮੁਹੰਮਦ ਇਮਰਾਨ ਰਜ਼ਾ ਦਾ ਕੰਮਕਾਜ ਬਿਲਕੁਲ ਵੱਖਰਾ ਹੈ। ਸਮਾਜ ਅਤੇ ਉੱਚ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ ਲਈ ਮਿਸਾਲ ਪੇਸ਼ ਕਰਦੇ ਹੋਏ ਉਨ੍ਹਾਂ ਨੇ ਨਾ ਸਿਰਫ ਆਪਣੀ ਬੇਟੀ ਨੂੰ ਆਂਗਣਵਾੜੀ ਸੈਂਟਰ ਦੇ ਪਲੇਅ ਸਕੂਲ ‘ਚ ਦਾਖਲਾ ਦਿਵਾਇਆ, ਸਗੋਂ ਬੇਟੀ ਨੂੰ ਆਂਗਣਵਾੜੀ ਸੈਂਟਰ ‘ਚ ਪੜ੍ਹਦੇ ਹੋਰ ਆਮ ਬੱਚਿਆਂ ਵਾਂਗ ਖੇਡਣ ਦੀ ਖੁੱਲ੍ਹ ਵੀ ਦਿੱਤੀ ਅਤੇ ਪੜ੍ਹਨ ਲਈ ਖੁਦ ਛੱਡਣ ਵੀ ਪਹੁੰਚੇ।
IAS ਮੁਹੰਮਦ ਇਮਰਾਨ ਰਜ਼ਾ ਨੇ ਆਪਣੀ ਧੀ ਨੂੰ ਗੁਰੂਗ੍ਰਾਮ ਦੇ ਝਾਰਸਾ ਵਿੱਚ ਸਥਿਤ ਆਂਗਣਵਾੜੀ ਸੈਂਟਰ ਦੇ ਪਲੇ ਵੇ ਸਕੂਲ ਵਿੱਚ ਦਾਖਲ ਕਰਵਾਇਆ ਹੈ। DC ਰਜ਼ਾ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਮੁਹੰਮਦ ਇਮਰਾਨ ਰਜ਼ਾ ਰੇਵਾੜੀ DC ਨਿਯੁਕਤ ਹੋਣ ਤੋਂ ਪਹਿਲਾਂ ਮਾਨੇਸਰ, ਗੁਰੂਗ੍ਰਾਮ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਗੁਰੂਗ੍ਰਾਮ ਵਿੱਚ ਹੀ ਰਹਿੰਦੀ ਹੈ। ਇਸੇ ਲਈ ਉਸ ਨੇ ਬੇਟੀ ਦੀ ਮੁਢਲੀ ਸਿੱਖਿਆ ਆਂਗਣਵਾੜੀ ਸੈਂਟਰ ਦੇ ਪਲੇਅ ਸਕੂਲ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ।
DC ਇਮਰਾਨ ਰਜ਼ਾ ਦੀ ਪਤਨੀ ਡਾਕਟਰ ਸਦਾਫ ਮਜੀਦ ਗੁਰੂਗ੍ਰਾਮ ਜ਼ਿਲ੍ਹੇ ਦੇ ਝਾਰਸਾ ਵਿੱਚ ਆਂਗਣਵਾੜੀ ਕੇਂਦਰ ਵਿੱਚ ਆਈ ਅਤੇ ਆਪਣੀ ਧੀ ਨੂੰ ਪਲੇ ਵੇ ਸਕੂਲ ਵਿੱਚ ਦਾਖਲ ਕਰਵਾਇਆ ਤਾਂ ਜੋ ਉਹ ਇੱਥੇ ਬਾਕੀ ਬੱਚਿਆਂ ਨਾਲ ਮੇਲ-ਮਿਲਾਪ, ਪੜ੍ਹਾਈ, ਖੇਡ ਸਕੇ ਅਤੇ ਅੱਗੇ ਵਧ ਸਕੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਜੀਦ ਨੇ ਆਂਗਣਵਾੜੀ ਕੇਂਦਰ ਦੇ ਸਟਾਫ਼ ਤੋਂ ਕੇਂਦਰ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਦਬੋਚੇ 2 ਠੱਗ, ਪੈਸੇ ਡਬਲ ਕਰਨ ਦਾ ਵਾਅਦਾ ਕਰਕੇ ਦਿੰਦੇ ਸੀ ਨਕਲੀ ਨੋਟ
ਗੁਰੂਗ੍ਰਾਮ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇਹਾ ਦਹੀਆ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਵੱਡੇ ਪਲੇ ਸਕੂਲ ਵਿੱਚ ਦਾਖਲ ਕਰਵਾਉਂਦੇ ਹਨ। ਅਜਿਹੇ ਸਮੇਂ ਵਿੱਚ DC ਮੁਹੰਮਦ ਇਮਰਾਨ ਰਜ਼ਾ ਨੇ ਆਪਣੀ ਧੀ ਨੂੰ ਸਰਕਾਰੀ ਆਂਗਣਵਾੜੀ ਕੇਂਦਰ ਵਿੱਚ ਦਾਖ਼ਲ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ DC ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਗਿਣਤੀ ਵਧੇਗੀ, ਸਗੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀਆਂ ਨੂੰ ਘੱਟ ਸਮਝਣ ਵਾਲਿਆਂ ਲਈ ਇਹ ਸਬਕ ਵੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: