ਅੰਮ੍ਰਿਤਸਰ ਦੇ ਕੇਂਦਰੀ ਜੇਲ੍ਹ ਫਤਾਹਪੁਰ ਦੇ ਸਾਹਮਣੇ ਸਥਿਤ ਨਾਖਾ ਦੇ ਬਾਗ਼ ਵਿੱਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ ਟਾਵਰ ਵਾਸੀ ਫਤਾਹਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ, ਵਿਸ਼ਾਲ 12 ਫਰਵਰੀ ਨੂੰ ਕਿਸੇ ਦਾ ਫੋਨ ਆਉਣ ‘ਤੇ ਬਾਅਦ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਵਿਸ਼ਾਲ ਦਾ ਪਰਿਵਾਰ ਨੌਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਲੈ ਕੇ ਪੁਲਿਸ ਚੌਕੀ ਫਤਿਹਪੁਰ ਆਇਆ ਸੀ ਅਤੇ ਅਗਲੀ ਸਵੇਰ ਉਸ ਦੀ ਲਾਸ਼ ਪੁਲਿਸ ਚੌਂਕੀ ਦੇ ਸਾਹਮਣੇ ਬਾਗ ਵਿੱਚ ਲਟਕਦੀ ਮਿਲੀ। ਉੱਥੋਂ ਲੰਘ ਰਹੇ ਲੋਕਾਂ ਨੇ ਲਟਕਦੀ ਲਾਸ਼ ਸਬੰਧੀ ਮ੍ਰਿਤਕ ਦੇ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਪਾਕਿ ਸਰਕਾਰ ਨੇ ਸੁੱਟਿਆ ‘ਪੈਟਰੋਲ ਬੰਬ’, ਕੀਮਤਾਂ ‘ਚ ਕੀਤਾ ਵੱਡਾ ਵਾਧਾ
ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਅਤੇ ਚਾਚੇ ਦੇ ਲੜਕੇ ਨਿਰਮਲ ਸਿੰਘ ਨੇ ਦੋਸ਼ ਲਾਇਆ ਕਿ ਵਿਸ਼ਾਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨਾਲ ਵਿਸ਼ਾਲ ਦੇ ਪ੍ਰੇਮ ਸਬੰਧ ਸਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਲੜਕੀ ਆਪਣਾ ਘਰ ਛੱਡ ਕੇ ਵਿਸ਼ਾਲ ਨਾਲ ਚਲੀ ਗਈ ਸੀ ਅਤੇ ਲੜਕੀ ਨੇ ਪੁਲਿਸ ਨੂੰ ਬਿਆਨ ਵੀ ਦਿੱਤਾ ਸੀ ਕਿ ਉਹ ਵਿਸ਼ਾਲ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ।
ਇਸ ਮਗਰੋਂ ਲੜਕੀ ਦਾ ਪਿਤਾ ਕਿਸੇ ਤਰ੍ਹਾਂ ਉਸ ਨੂੰ ਮੁੜ ਉਸ ਦੇ ਸਹੁਰੇ ਘਰ ਛੱਡ ਗਿਆ ਸੀ। ਪਰ ਲੜਕੀ ਦੀ ਮਾਂ ਅਤੇ ਸਹੁਰੇ ਵਾਲੇ ਵਿਸ਼ਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਜਿਸ ਕਾਰਨ ਉਨ੍ਹਾਂ ਨੂੰ ਯਕੀਨ ਹੈ ਕਿ ਵਿਸ਼ਾਲ ਦਾ ਕਤਲ ਲੜਕੀ ਦੇ ਸਹੁਰੇ ਅਤੇ ਮਾਮੇ ਦੇ ਪਰਿਵਾਰਕ ਮੈਂਬਰਾਂ ਦੀ ਮਿਲੀਭੁਗਤ ਨਾਲ ਹੋਇਆ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: