ਚੋਣ ਕਮਿਸ਼ਨ ਨੇ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੱਲ ਰਹੇ ਸਪੈਸ਼ਲ ਇੰਸੈਂਟਿਵ ਰਿਵਿਜ਼ਨ (SIR) ਦੀ ਸਮਾਂ ਸੀਮਾ ਇਕ ਹਫਤਾ ਵਧਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਹੁਣ ਅੰਤਿਮ ਵੋਟਰ ਸੂਚੀ 14 ਫਰਵਰੀ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।ਵੋਟਰ ਜੋੜਨ-ਹਟਾਉਣ ਦਾ ਐਨਿਊਮਰੇਸ਼ਨ ਪੀਰੀਅਡ ਯਾਨੀ ਵੋਟਰ ਵੈਰੀਫਿਕੇਸ਼ਨ ਹੁਣ 11 ਦਸੰਬਰ ਤੱਕ ਚੱਲੇਗਾ ਜੋ ਪਹਿਲਾ 4 ਦਸੰਬਰ ਤੱਕ ਤੈਅ ਸੀ। ਦੂਜੇ ਪਾਸੇ ਪਹਿਲਾਂ ਡਰਾਫਟ ਲਿਸਟ 9 ਦਸੰਬਰ ਨੂੰ ਜਾਰੀ ਹੋਣੀ ਸੀ ਪਰ ਹੁਣ ਇਸ ਨੂੰ 16 ਦਸੰਬਰ ਨੂੰ ਜਾਰੀ ਕੀਤਾ ਜਾਵੇਗਾ।
ਦਰਅਸਲ ਬਿਹਾਰ ਦੇ ਬਾਅਦ ਦੇਸ਼ ਦੇ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ SIR 28 ਅਕਤੂਬਰ ਤੋਂ ਸ਼ੁਰੂ ਹੋਇਆ ਹੈ। ਇਸ ਪ੍ਰੋਸੈੱਸ ਵਿਚ ਵੋਟਰ ਲਿਸਟ ਦਾ ਅਪਡੇਸ਼ਨ ਹੋਵੇਗਾ। ਨਵੇਂ ਵੋਟਰਾਂ ਦੇ ਨਾਂ ਜੋੜੇ ਜਾਣਗੇ ਤੇ ਵੋਟਰ ਲਿਸਟ ਵਿਚ ਸਾਹਮਣੇ ਆਉਣ ਵਾਲੀਆਂ ਗਲਤੀਆਂ ਨੂੰ ਸੁਧਾਰਿਆ ਜਾਵੇਗਾ।
ਇਹ ਵੀ ਪੜ੍ਹੋ : ਗਠਜੋੜ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਪੰਜਾਬ ‘ਚ BJP ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ
ਬੀਤੇ ਦਿਨੀਂ ਚੋਣ ਕਮਿਸ਼ਨ ਨੇ ਆਪਣੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ 51 ਕਰੋੜ ਵੋਟਰਾਂ ਲਈ ਬਣਾਏ ਗਏ ਗਣਨਾ ਫਾਰਮਾਂ ਵਿਚ 99.53 ਫੀਸਦੀ ਫਾਰਮ ਲੋਕਾਂ ਤੱਕ ਪਹੁੰਚਾ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਲਗਭਗ 79 ਫੀਸਦੀ ਫਾਰਮ ਦਾ ਡਿਜੀਟਲੀਕਰਨ ਵੀ ਪੂਰਾ ਹੋ ਚੁੱਕਾ ਹੈ ਯਾਨੀ ਘਰ-ਘਰ ਤੋਂ BLO ਜੋ ਫਾਰਮ ਭਰ ਕੇ ਲਿਆਉਂਦੇ ਹਨ, ਉਨ੍ਹਾਂ ਵਿਚ ਲਿਖੇ ਨਾਂ, ਪਤੇ ਤੇ ਹੋਰ ਵੇਰਵਿਆਂ ਨੂੰ ਆਨਲਾਈਨ ਸਿਸਟਮ ਵਿਚ ਦਰਜ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
























