ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਤੀਆਂ ਦੀ ਸਮਾਂ ਸੀਮਾਂ ਨੂੰ ਲੈ ਕੇ ਨੂੰ ਲੈ ਕੇ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸੂਬੇ ਦੇ ਵਿਭਾਗਾਂ/ ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਕਰਨ ਦਾ ਸਮਾਂ 11 ਅਪ੍ਰੈਲ 2022 ਤੋਂ ਮਿਤੀ 31 ਮਈ 2022 ਤੱਕ ਰਖਿਆ ਗਿਆ ਸੀ, ਜੋਕਿ 1 ਜੂਨ ਨੂੰ ਜਾਰੀ ਪੱਤਰ ਨੰ. 07/01/201/1PP2 (3PP2)/219 ਰਾਹੀਂ ਮਿਤੀ 30 ਜੂਨ 2022 ਤੱਕ ਕਰ ਦੱਤਾ ਗਿਆ ਸੀ।
ਇਸ ਤੋਂ ਬਾਅਦ ਪੱਤਰ ਨੰ. 07/01.2014-1PP2)/219 ਮਿਤੀ 29.06.2022 ਰਾਹੀਂ ਆਮ ਬਦਲੀਆਂ ਤਾਇਨਾਤੀਆਂ ਕਰਨ ਲਈ ਮਿਤੀ 07.07.2022 ਤੱਕ ਹੋਰ ਵਾਧਾ ਕੀਤਾ ਗਿਆ ਸੀ। ਹੁਣ ਇਸ ਸਮਾਂ ਸੀਮਾ ਵਿੱਚ ਮਿਤੀ 15 ਜੁਲਾਈ 2022 ਤੱਕ ਹੋਰ ਵਾਧਾ ਕਰ ਦਿੱਤਾ ਗਿਆ ਹੈ।
15 ਜੁਲਾਈ ਤੋਂ ਬਾਅਦ ਆਮ ਬਦਲੀਆਂ ‘ਤੇ ਪੂਰੀ ਤਰ੍ਹਾਂ ਰੋਕ ਹੋਵੇਗੀ ਤੇ ਸਿਰਫ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ। ਨਿੱਜੀ ਕਾਰਨਾਂ ਕਰਕੇ ਬਦਲੀ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਕੀਤੀ ਜਾ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: