Deciding extend EMI: ਕੋਰੋਨਾ ਵਾਇਰਸ ਅਤੇ ਤਾਲਾਬੰਦੀ ਦੌਰਾਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਨ ਮੋਰੇਟੋਰੀਅਮ ਦੀ ਮਿਆਦ ਟਾਲ ਕੇ 3 ਮਹੀਨੇ ਹੋਰ ਵਧਾ ਦਿੱਤਾ ਹੈ। ਜਿਸ ਨਾਲ ਤੁਸੀਂ ਘਰ ਆਟੋ ਜਾਂ ਕਿਸੇ ਵੀ ਤਰ੍ਹਾਂ ਦੇ ਲਏ ਹੋਏ ਲੋਨ ਦੀ ਈਐਮਮਾਈ ਸਹੂਲਤ ਨੂੰ ਟਾਲ ਕੇ ਅਗਸਤ ਤੱਕ ਕਰ ਦਿੱਤਾ ਹੈ।
3 ਮਹੀਨੇ ਦੀ ਇਸ ਸਹੂਲਤ ਨਾਲ ਤੁਹਾਡੀ ਜੇਬ ‘ਤੇ ਕਿੰਨਾ ਅਸਰ ਹੋਵੇਗਾ। ਸਾਬਕਾ ਬੈਂਕਰ ਐੱਸ.ਪੀ. ਲੋਢਾ ਦਾ ਕਹਿਣਾ ਹੈ ਕਿ ਈ.ਐੱਮ.ਆਈ. ਟਾਲਣ ਦੀ ਸਹੂਲਤ ਦੇਣ ਨਾਲ ਬੈਂਕਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਬੈਂਕ ਜੇਕਰ ਤੁਹਾਡੀ ਈ.ਐੱਮ.ਆਈ. ਨੂੰ 6 ਮਹੀਨੇ ਲਈ ਟਾਲ ਰਹੇ ਹਨ ਤਾਂ ਉਸ ਦੀ ਵਸੂਲੀ ਵੀ ਵਿਆਜ ਦੇ ਨਾਲ ਲੈ ਰਹੇ ਹਨ। ਯਾਨੀ ਤੁਹਾਨੂੰ ਵਿਆਜ ‘ਤੇ ਵਿਆਜ ਦੇਣਾ ਪੈ ਰਿਹਾ ਹੈ। ਅਜਿਹੇ ਵਿਚ ਜਰੂਰੀ ਹੈ ਤਾਂ ਇਸ ਗੱਲ ਦਾ ਮੁਲਾਂਕਣ ਕਰੋ ਕਿ ਈ.ਐੱਮ.ਆਈ. ਟਾਲਣਾ ਤੁਹਾਡੇ ਲਈ ਕਿੰਨ੍ਹਾ ਕੁ ਜ਼ਰੂਰੀ ਹੈ। ਦੂਜੇ ਪਾਸੇ ਐੱਸ.ਬੀ.ਆਈ. ਨੇ ਵੀ ਕਿਹਾ ਕਿ ਮਾਰਚ ਤੋਂ ਮਈ ਤੱਕ ਈ.ਐੱਮ.ਆਈ. ਟਾਲਣ ਦਾ ਫਾਇਦਾ ਸਿਰਫ 20 ਫੀਸਦੀ ਗਾਹਕਾਂ ਨੇ ਲਿਆ ਹੈ। ਇਸਦਾ ਮਤਲੱਬ ਹੈ ਕਿ ਜ਼ਿਆਦਾਤਰ ਗਾਹਕ ਲੋਨ ਦੀ ਈ.ਐੱਮ.ਆਈ. ਦੇ ਰਹੇ ਹਨ।