ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-18 ਵਿੱਚ ਤਿਆਰ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਕੇਂਦਰ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਏਅਰਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਮੌਕੇ ਕਈ ਫੌਜੀ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਰਾਜਨਾਥ ਸਿੰਘ ਨੇ ਪੰਜਾਬ ਦੇ ਰਾਜਪਾਲ ਤੇ ਹੋਰਨਾਂ ਨਾਲ ਮਿਲ ਕੇ ਪੂਰੇ ਕੇਂਦਰ ਦਾ ਦੌਰਾ ਕੀਤਾ। ਫਿਰ ਰੱਖਿਆ ਮੰਤਰੀ ਅਤੇ ਰਾਜਪਾਲ ਬੀਐਲ ਪੁਰੋਹਿਤ ਦਾ ਕਾਫਲਾ ਏਅਰ ਫੋਰਸ ਹੈਰੀਟੇਜ ਸੈਂਟਰ ਤੋਂ ਰਵਾਨਾ ਹੋਇਆ। ਰੱਖਿਆ ਮੰਤਰੀ ਦੀ ਸ਼ਹਿਰ ਵਿੱਚ ਆਮਦ ਮੌਕੇ ਏਅਰਪੋਰਟ ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ-17/18 ਦੇ ਲਾਈਟ ਪੁਆਇੰਟ ਤੱਕ ਹਰ ਥਾਂ ਟ੍ਰੈਫਿਕ ਪੁਲੀਸ ਤੇ ਥਾਣਾ ਸਦਰ ਪੁਲਿਸ ਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ। ਟ੍ਰੈਫਿਕ ਪੁਲਿਸ ਅਤੇ ਪੁਲਿਸ ਕੰਟਰੋਲ ਰੂਮ ਦਾ ਸਟਾਫ ਵੀ ਹਾਈ ਅਲਰਟ ‘ਤੇ ਰਿਹਾ ਤਾਂ ਜੋ ਰੱਖਿਆ ਮੰਤਰੀ ਦੇ ਰੂਟ ਦੌਰਾਨ ਕੋਈ ਗੜਬੜ ਨਾ ਹੋ ਸਕੇ।
ਇਹ ਵੀ ਪੜ੍ਹੋ : ਪਠਾਨਕੋਟ ‘ਚ ਸ਼ਰਧਾਲੂਆਂ ਨਾਲ ਭਰੀ ਗੱਡੀ ਖਾਈ ‘ਚ ਡਿੱਗੀ, ਬਜ਼ੁਰਗ ਔਰਤ ਦੀ ਮੌ.ਤ, 7 ਗੰਭੀਰ ਜ਼ਖਮੀ
ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਨੂੰ ਏਅਰਪੋਰਟ ਲਾਈਟ ਪੁਆਇੰਟ, ਹੱਲੋਮਾਜਰਾ ਲਾਈਟ ਪੁਆਇੰਟ, ਪੋਲਟਰੀ ਫਾਰਮ ਚੌਕ, ਟ੍ਰਿਬਿਊਨ ਚੌਕ, ਲੋਹਾ ਮੰਡੀ ਲਾਈਟ ਪੁਆਇੰਟ, ਨਵਾਂ ਲੇਬਰ ਚੌਕ ਅਤੇ ਮੱਧ ਮਾਰਗ ਏ.ਪੀ. ਚੌਕ, ਪ੍ਰੈਸ ਲਾਈਟ ਪੁਆਇੰਟ, ਮਟਕਾ ਚੌਕ, 17/18 ਲਾਈਟ ਪੁਆਇੰਟ ਅਤੇ ਗੁਰਦੁਆਰਾ ਸਾਹਿਬ-8 ਵੱਲ ਮੋੜ ਦਿੱਤਾ ਗਿਆ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀਵੀਆਈਪੀ ਦੇ ਆਉਣ ਕਾਰਨ ਟ੍ਰੈਫਿਕ ਜਾਮ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।
ਵੀਡੀਓ ਲਈ ਕਲਿੱਕ ਕਰੋ -: