ਪੰਜਾਬ ਵਿਚ ਆਏ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਕਈ ਪਿੰਡ ਹੜ੍ਹਾਂ ਕਰਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ ਕਿਸਾਨਾਂ ਦੀ ਮਿਹਨਤ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਇਸ ਮੁਸ਼ਕਲ ਸਮੇਂ ਵਿਚ ਦਿੱਲੀ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਦਿੱਲੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 5 ਕਰੋੜ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਟਰੱਕਾਂ ਵਿਚ ਭਰ ਕੇ ਵੱਡੀ ਰਾਹਤ ਸਮੱਗਰੀ ਵੀ ਰਵਾਨਾ ਕੀਤੀ ਗਈ
।
ਇਸ ਮੌਕੇ ਦਿੱਲੀ ਦੀ ਸੀਐੱਮ ਰੇਖਾ ਗੁਪਤਾ ਨੇ ਕਿਹਾ ਕਿ – ਇਹ ਆਫ਼ਤ ਬਹੁਤ ਵੱਡੀ ਹੈ ਤੇ ਇਸ ‘ਚੋਂ ਨਿਕਲਣਾ ਚੁਣੌਤੀਪੂਰਨ ਹੋਵੇਗਾ । ਦਿੱਲੀ ਸਰਕਾਰ ਵੱਲੋਂ CM ਰਾਹਤ ਫ਼ੰਡ ‘ਚ 5 ਕਰੋੜ ਦਿੱਤੇ ਜਾ ਰਹੇ ਹਨ। ਉਮੀਦ ਹੈ ਇਹ ਛੋਟੀ ਜਿਹੀ ਮਦਦ ਜ਼ਰੂਰਤਮੰਦਾਂ ਨੂੰ ਰਾਹਤ ਦੇਣ ‘ਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ ਰਾਹਤ ਸਮੱਗਰੀ ਨਹੀਂ ਹੈ ਸਗੋਂ ਦਿੱਲੀ ਦੇ ਲੋਕਾਂ ਦਾ ਪਿਆਰ ਤੇ ਸਮਰਥਨ ਹੈ, ਜੋ ਪੰਜਾਬ ਦੇ ਭਰਾ-ਭੈਣਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਪੂਰਾ ਦੇਸ਼ ਇਕ ਪਰਿਵਾਰ ਦੀ ਤਰ੍ਹਾਂ ਖੜ੍ਹਾ ਹੁੰਦਾ ਹੈ। ਪੰਜਾਬ ਅੱਜ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਤੇ ਦਿੱਲੀ ਉਸ ਦੇ ਨਾਲ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਟਰੱਕਾਂ ਵਿਚ ਖਾਣ-ਪੀਣ ਦਾ ਸਮਾਨ, ਪੀਣ ਦਾ ਪਾਣੀ, ਤਰਪਾਲਾਂ, ਦਵਾਈਆਂ, ਸੈਨਟਰੀ ਕਿਟ, ਬੱਚਿਆਂ ਲਈ ਦੁੱਧ ਪਾਊਡਰ ਤੇ ਹੋਰ ਜ਼ਰੂਰੀ ਚੀਜ਼ਾਂ ਹਨ। ਦਿੱਲੀ ਸਰਕਾਰ ਨੇ ਇਨ੍ਹਾਂ ਸਮੱਗਰੀਆਂ ਨੂੰ ਇਕੱਠਾ ਕਰਨ ਤੇ ਪੈਕਿੰਗ ਦੀ ਪ੍ਰਕਿਰਿਆ ਜੰਗੀ ਪੱਧਰ ‘ਤੇ ਪੂਰੀ ਕੀਤੀ ਤਾਂ ਕਿ ਜਲਦ ਤੋਂ ਜਲਦ ਲੋਕਾਂ ਤੱਕ ਪਹੁੰਚ ਸਕੇ।
ਵੀਡੀਓ ਲਈ ਕਲਿੱਕ ਕਰੋ -:
























