ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਲੱਖਾ ਸਿਧਾਣਾ ਨੂੰ ਇਕ ਵਾਰ ਫਿਰ ਤੋਂ ਰਾਹਤ ਮਿਲੀ ਹੈ। ਦਿੱਲੀ ਕੋਰਟ ਨੇ ਲੱਖਾ ਸਿਧਾਣਾ ਦੀ ਅੰਤਰਿਮ ਜ਼ਮਾਨਤ 20 ਜੁਲਾਈ ਤੱਕ ਵਧਾ ਦਿੱਤੀ ਹੈ।
ਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਲੌ ਨੇ ਐਡਵੋਕੇਟ ਢਿੱਲੋਂ, ਸਿਧਾਣਾ, ਸਰਕਾਰੀ ਵਕੀਲ ਅਤੇ ਆਈਓ ਪੰਕਜ ਦੀ ਪੇਸ਼ਗੀ ਸੁਣਵਾਈ ਤੋਂ ਬਾਅਦ ਅੰਤਰਿਮ ਜ਼ਮਾਨਤ ਵਧਾ ਦਿੱਤੀ। ਅੱਜ ਸੁਣਵਾਈ ਦੌਰਾਨ ਜੱਜ ਨੇ ਆਈਓ ਅਤੇ ਪੀਪੀ ਨੂੰ ਪੁੱਛਿਆ ਸੀ ਕਿ ਜਦੋਂ ਸਾਜਿਸ਼ ਦੇ ਐਂਗਲ ਦੀ ਪਹਿਲਾਂ ਹੀ ਦਿੱਲੀ ਪੁਲਿਸ ਜਾਂਚ ਕਰ ਚੁੱਕੀ ਹੈ ਤਾਂ ਸਿਧਾਣਾ ਤੋਂ ਹਿਰਾਸਤ ਵਿਚ ਪੁੱਛ ਗਿੱਛ ਕਿਉਂ ਕੀਤੀ ਗਈ ਸੀ।
ਪੁੱਛਗਿਛ ਵਿਚ ਲੱਖਾ ਸਿਧਾਣਾ ਤੋਂ 50 ਤੋਂ ਵੱਧ ਸਵਾਲ ਪੁੱਛੇ ਗਏ ਸਨ। ਜਾਂਚ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਗੁਰੂਘਰ ਗਿਆ ਅਤੇ ਉਥੇ ਅਰਦਾਸ ਕੀਤੀ ਅਤੇ ਫਿਰ ਜਾਂਚ ਵਿਚ ਸ਼ਾਮਲ ਹੋਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ ‘ਤੇ ਉਸ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਵੇਗੀ। ਲੱਖਾ ਸਿਧਾਣਾ ਨੂੰ ਇੱਕ ਰਾਤ ਪਹਿਲਾਂ ਇਸ ਸੰਬੰਧੀ ਨੋਟਿਸ ਮਿਲਿਆ ਸੀ, ਜਿਸ ਕਰਕੇ ਅੱਜ ਉਹ ਪੁਲਿਸ ਸਾਹਮਣੇ ਪੇਸ਼ ਹੋਇਆ।
ਇਹ ਵੀ ਪੜ੍ਹੋ : ਬਿਜਲੀ ਸੰਕਟ ਦੌਰਾਨ ਪੰਜਾਬ ਦੀ ਇੰਡਸਟਰੀ ਲਈ ਫਿਰ ਤੋਂ ਹੋਏ ਨਵੇਂ ਹੁਕਮ ਜਾਰੀ
ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਉਸ ਉੱਤੇ ਇੱਕ ਲੱਖ ਦਾ ਇਨਾਮ ਰੱਖਿਆ ਸੀ। 26 ਜੂਨ ਨੂੰ ਦਿੱਲੀ ਪੁਲਿਸ ਨੇ ਕਈ ਵਾਰ ਉਸ ਦੀ ਭਾਲ ਵਿੱਚ ਪੰਜਾਬ ‘ਚ ਕਈ ਵਾਰ ਛਾਪੇਮਾਰੀ ਕੀਤੀ। ਪਿਛਲੇ ਦਿਨੀਂ ਉਸ ਨੂੰ ਦੋ ਕੇਸਾਂ ਵਿੱਚ ਜ਼ਮਾਨਤ ਮਿਲ ਗਈ ਸੀ। ਹੁਣ 3 ਜੁਲਾਈ ਨੂੰ ਉਸ ਦੀ ਅਗਲੀ ਅਦਾਲਤੀ ਤਰੀਕ ਹੈ। ਪਿਛਲੇ ਹਫਤੇ ਚੰਡੀਗੜ੍ਹ ਵਿੱਚ ਵੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਮਾਰਚ ਦੌਰਾਨ ਉਸ ‘ਤੇ ਮਾਮਲੇ ਦਰਜ ਕੀਤੇ ਗਏ। ਉਸ ‘ਤੇ ਕਿਸਾਨਾਂ ਨੂੰ ਭੜਕਾਉਣ ਹੇਠ ਇਹ ਪਰਚੇ ਕੀਤੇ ਗਏ।
ਇਹ ਵੀ ਪੜ੍ਹੋ :ਲੁਧਿਆਣਾ ‘ਚ ਹਿੰਦੋਸਤਾਨ ਟਾਇਰਸ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ