ਦਿੱਲੀ ਵਿੱਚ ਡੇਂਗੂ ਦਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 314 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਅਕਤੂਬਰ ਦੇ 12 ਦਿਨਾਂ ਵਿੱਚ ਡੇਂਗੂ ਦੇ 635 ਨਵੇਂ ਕੇਸ ਦਰਜ ਕੀਤੇ ਗਏ ਹਨ।
ਦਿੱਲੀ ਨਗਰ ਨਿਗਮ ਦੀ ਰਿਪੋਰਟ ਅਨੁਸਾਰ, ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਇਸ ਸਾਲ ਹੁਣ ਤੱਕ ਦਿੱਲੀ ਵਿੱਚ ਡੇਂਗੂ ਦੇ ਕੁੱਲ ਕੇਸਾਂ ਦੀ ਗਿਣਤੀ 1,572 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਡੇਂਗੂ ਦੇ ਕੁੱਲ 693 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਸਤੰਬਰ ਦੇ ਅੰਤ ਤੱਕ ਡੇਂਗੂ ਦੇ ਕੁੱਲ 937 ਅਤੇ ਅਕਤੂਬਰ ਦੇ ਪਹਿਲੇ 12 ਦਿਨਾਂ ਵਿੱਚ 635 ਕੇਸ ਦਰਜ ਕੀਤੇ ਗਏ ਸਨ। ਰਿਪੋਰਟ ਮੁਤਾਬਕ 5 ਅਕਤੂਬਰ ਤੋਂ 12 ਅਕਤੂਬਰ ਦਰਮਿਆਨ ਡੇਂਗੂ ਦੇ 314 ਨਵੇਂ ਕੇਸ ਦਰਜ ਹੋਏ ਹਨ। 1 ਅਕਤੂਬਰ ਤੋਂ 5 ਅਕਤੂਬਰ ਤੱਕ ਸ਼ਹਿਰ ਵਿੱਚ 321 ਕੇਸ ਦਰਜ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸਾਲ 2015 ਵਿੱਚ ਦਿੱਲੀ ਵਿੱਚ ਡੇਂਗੂ ਨੇ ਤਬਾਹੀ ਮਚਾਈ ਸੀ। ਉਸ ਸਾਲ ਅਕਤੂਬਰ ਵਿੱਚ ਡੇਂਗੂ ਦੇ 10,600 ਮਾਮਲੇ ਸਾਹਮਣੇ ਆਏ ਸਨ। ਐਮਸੀਡੀ ਦੀ ਰਿਪੋਰਟ ਅਨੁਸਾਰ ਜਨਵਰੀ ਵਿੱਚ ਡੇਂਗੂ ਦੇ 23, ਫਰਵਰੀ ਵਿੱਚ 16, ਮਾਰਚ ਵਿੱਚ 22, ਅਪ੍ਰੈਲ ਵਿੱਚ 20, ਮਈ ਵਿੱਚ 30, ਜੂਨ ਵਿੱਚ 32, ਜੁਲਾਈ ਵਿੱਚ 26 ਡੇਂਗੂ ਦੇ ਕੇਸ ਸਾਹਮਣੇ ਆਏ ਸਨ। ਅਗਸਤ ਵਿੱਚ 75 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਡੇਂਗੂ ਨਾਲ ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ।