ਦਿੱਲੀ ਦੇ ਗੁਲਾਬੀ ਬਾਗ ਇਲਾਕੇ ‘ਚ ਐਤਵਾਰ ਨੂੰ ਇਕ ਕਾਰ ਨੇ ਫੁੱਟਪਾਥ ‘ਤੇ ਖੜ੍ਹੇ ਤਿੰਨ ਬੱਚਿਆਂ ਨੂੰ ਕੁਚਲ ਦਿੱਤਾ। ਤਿੰਨੋਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। CCTV ਫੁਟੇਜ ਵਿੱਚ ਇੱਕ ਬੇਕਾਬੂ ਕਾਰ ਫੁੱਟਪਾਥ ‘ਤੇ ਖੜ੍ਹੇ ਤਿੰਨ ਬੱਚਿਆਂ ਨੂੰ ਕੁਚਲਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਇਕ ਬੱਚਾ ਛਾਲ ਮਾਰ ਕੇ ਕਾਰ ਦੇ ਪਿੱਛੇ ਡਿੱਗਦਾ ਨਜ਼ਰ ਆ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਇਨ੍ਹਾਂ ਹੀ ਨਹੀਂ ਲੋਕਾਂ ਨੇ ਕਾਰ ਚਾਲਕ ਨੂੰ ਵੀ ਫੜਿਆ। ਲੋਕਾਂ ਨੇ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਖਮੀ ਬੱਚਿਆਂ ਵਿਚ 2 ਬੱਚੇ ਦੀ ਉਮਰ 10 ਸਾਲ ਦੀ ਹੈ, ਜਦਕਿ ਤੀਜੇ ਬੱਚੇ ਦੀ ਉਮਰ 6 ਸਾਲ ਹੈ।
ਇਹ ਵੀ ਪੜ੍ਹੋ: ਹਰਿਆਣਾ : ਲਾਸ਼ ਦਾ ਹੀ ਇਲਾਜ ਕਰਦੇ ਰਹੇ ਡਾਕਟਰ, ਬਣਾ ਦਿੱਤਾ 14 ਲੱਖ ਰੁਪਏ ਦਾ ਬਿੱਲ
ਜਾਣਕਾਰੀ ਦਿੰਦਿਆਂ DCP ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਗਜੇਂਦਰ (30) ਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ। ਉਸ ਨੇ ਐਤਵਾਰ ਨੂੰ ਲੀਲਾਵਤੀ ਸਕੂਲ ਨੇੜੇ ਆਪਣੀ ਕਾਰ ਨਾਲ ਤਿੰਨ ਬੱਚਿਆਂ ਨੂੰ ਕੁਚਲਿਆ ਹੈ। ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਦੋ ਬੱਚਿਆਂ ਦੀ ਹਾਲਤ ‘ਚ ਸੁਧਾਰ ਹੋ ਰਹੀ ਹੈ, ਜਦਕਿ 6 ਸਾਲਾ ਬੱਚੇ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: