ਆਮ ਆਦਮੀ ਪਾਰਟੀ ਨੇ 30 ਨਵੰਬਰ ਨੂੰ ਹੋਣ ਵਾਲੀ ਦਿੱਲੀ ਨਗਰ ਨਿਗਮ ਕਾਰਪੋਰੇਸ਼ਨ ਉਪ ਚੋਣਾਂ ਲਈ ਪਾਰਟੀ ਦੇ 12 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। MCD ਦੇ ਜਿਹੜੇ 12 ਵਾਰਡਾਂ ‘ਤੇ ਉਪ ਚੋਣਾਂ ਹਨ, ਉਨ੍ਹਾਂ ਵਿਚ ਦੱਖਣਪੁਰੀ ਵਾਰਡ ਅਨੁਸੂਚਿਤ ਜਾਤੀ ਦੇ ਉਮੀਦਵਾਰ ਲਈ ਰਾਖਵਾਂ ਹੈ।
ਇਹ ਵੀ ਪੜ੍ਹੋ : ਮੋਹਾਲੀ ‘ਚ ਦਿਨ-ਦਿਹਾੜੇ ਹੋਟਲ ਕਰਮਚਾਰੀ ‘ਤੇ ਚੱਲੀਆਂ ਗੋ.ਲੀ/ਆਂ, ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਫਾ.ਇ/ਰਿੰਗ
ਦੂਜੇ ਪਾਸੇ ਸ਼ਾਲੀਮਾਰ ਬਾਗ-ਬੀ, ਅਸ਼ੋਕ ਵਿਹਾਰ, ਦਵਾਰਕਾ-ਬੀ, ਦਿਚਾਊਂ ਕਲਾਂ ਤੇਗ੍ਰੇਟਰ ਕੈਲਾਸ਼ ਵਾਰਡ ਮਹਿਲਾ ਉਮੀਦਵਾਰਾਂ ਲਈ ਰਿਜ਼ਰਵ ਹੈ ਜਦੋਂ ਕਿ ਮੁੰਡਾ, ਚਾਂਦਨੀ ਚੌਕ, ਚਾਂਦਨੀ ਮਹਿਲ, ਨਾਰਾਇਣਾ, ਸੰਗਮ ਵਿਹਾਰ ਏ ਤੇ ਵਿਨੋਦ ਨਗਰ ਵਾਰਡ ਵਿਚ ਸਾਧਾਰਨ ਕੈਟਾਗਰੀ ਵੀ ਨਾਮਜ਼ਦਗੀ ਕਰ ਸਕਣਗੇ। ਇਨ੍ਹਾਂ 12 ਵਿਚੋਂ 9 ਵਾਰਡਾਂ ‘ਤੇ ਭਾਜਪਾ ਦਾ ਤੇ 3 ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ। ਦੱਸ ਦੇਈਏ ਕਿ ਉਪ ਚੋਣਾਂ ਲਈ 30 ਨਵੰਬਰ ਨੂੰ ਵੋਟਿੰਗ ਹੋਵੇਗੀ ਜਦੋਂ ਕਿ 3 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























