ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਫੌਜ ਦੀ ਭਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਵਿਰੁੱਧ ਸ਼ਨੀਵਾਰ ਨੂੰ ਕੀਤੀ ਗਈ ਭੰਨਤੋੜ ਸੋਚੀ ਸਮਝੀ ਯੋਜਨਾ ਦਾ ਹਿੱਸਾ ਸੀ। ਕੁਝ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਅਤੇ ਫਿਰ ਲੁਧਿਆਣਾ ਦੇ ਵੱਖ-ਵੱਖ ਵ੍ਹਾਟਸਐਪ ਗਰੁੱਪਾਂ ‘ਚ ਮੈਸੇਜ ਕਰਕੇ ਭੀੜ ਇਕੱਠੀ ਕੀਤੀ ਗਈ। ਇਸ ਤੋਂ ਬਾਅਦ ਭੀੜ ਨੂੰ ਭੰਨਤੋੜ ਕਰਨ ਦੇ ਨਿਰਦੇਸ਼ ਦਿੱਤੇ ਗਏ। ਵ੍ਹਾਟਸਐਪ ਗਰੁੱਪਾਂ ਵਿੱਚ ਕੁਝ ਅੰਤਰਰਾਸ਼ਟਰੀ ਨੰਬਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇਹ ਸਾਰੀ ਪਲਾਨਿੰਗ ਹੋਈ ਸੀ।
ਇਹ ਸਾਰੀ ਜਾਣਕਾਰੀ ਲੁਧਿਆਣਾ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਈ ਹੈ। ਲੁਧਿਆਣਾ ਪੁਲਿਸ ਨੇ ਸ਼ਨੀਵਾਰ ਨੂੰ ਇਸ ਵਾਰਦਾਤ ਵਿੱਚ ਸ਼ਾਮਲ ਨੌਜਵਾਨਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਜੀਆਰਪੀ ਪੁਲਿਸ ਨੇ ਵੀ ਰੇਲਵੇ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ 6 ਖ਼ਿਲਾਫ਼ ਆਈਪੀਸੀ ਦੀ ਧਾਰਾ 148, 149, 353,186, 427 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਫੜੇ ਗਏ ਦੋਸ਼ੀਆਂ ‘ਚੋਂ 3 ਨੌਜਵਾਨ ਲੁਧਿਆਣਾ, 2 ਮੋਗਾ ਅਤੇ 1 ਰੋਪੜ ਦਾ ਰਹਿਣ ਵਾਲਾ ਹੈ। ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਇਹ ਨੌਜਵਾਨ ਭਾਰਤ ਨਗਰ ਚੌਕ ਨੇੜੇ ਇਕੱਠੇ ਹੋਏ। ਇਨ੍ਹਾਂ ਦੀ ਪਛਾਣ ਹਰਮੇਸ਼ ਸਿੰਘ, ਕੁਲਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਕੁਲਜੀਤ ਸਿੰਘ, ਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਖੁਦ ਇਨ੍ਹਾਂ ਨੌਜਵਾਨਾਂ ਦੇ ਮੋਬਾਈਲ ਫ਼ੋਨਾਂ ‘ਚ ਬਣੇ ਵ੍ਹਾਟਸਐਪ ਗਰੁੱਪਾਂ ‘ਚ ਚੈਟ ਦੀ ਸਟੱਡੀ ਕੀਤੀ।
ਲੁਧਿਆਣਾ ਦੇ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਬਰਾੜ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਸੋਚੀ ਸਮਝੀ ਸਾਜ਼ਿਸ਼ ਹੈ। ਇਹ ਭੰਨਤੋੜ ਪੂਰੀ ਪਲਾਨਿੰਗ ਬਣਾ ਕੇ ਕੀਤੀ ਗਈ। ਕੁਝ ਵ੍ਹਾਟਸਐਪ ਗਰੁੱਪਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਖੁਦ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਮੋਬਾਈਲ ਫ਼ੋਨਾਂ ‘ਚ ਇਨ੍ਹਾਂ ਗਰੁੱਪਾਂ ਦੀ ਸਟੱਡੀ ਕੀਤੀ ਹੈ | ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਭੰਨ-ਤੋੜ ਤੋਂ ਪਹਿਲਾਂ ਅਤੇ ਬਾਅਦ ਵਿਚ ਇਨ੍ਹਾਂ ਗਰੁੱਪਾਂ ਵਿਚ ਕਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਲੁਧਿਆਣਾ ਪੁਲਿਸ ਨੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਨੌਜਵਾਨਾਂ ਦੇ ਮੋਬਾਈਲ ਫੋਨ ਜਾਂਚ ਲਈ ਕਬਜ਼ੇ ਵਿੱਚ ਲੈ ਲਏ ਗਏ ਹਨ। ਉਨ੍ਹਾਂ ਨੇ ਖੁਦ 3 ਘੰਟੇ ਇਨ੍ਹਾਂ ਨੌਜਵਾਨਾਂ ਦੇ ਮੋਬਾਈਲਾਂ ‘ਚ ਮੌਜੂਦ ਵ੍ਹਾਟਸਐਪ ਗਰੁੱਪਾਂ ਦੀ ਸਟੱਡੀ ਕੀਤੀ, ਜਿਸ ‘ਚ ਇਨ੍ਹਾਂ ਨੌਜਵਾਨਾਂ ਨੂੰ ਲੁਧਿਆਣਾ ‘ਚ ਇਕੱਠੇ ਹੋਣ ਲਈ ਕਿਹਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੀਪੀ ਮੁਤਾਬਕ ਇਨ੍ਹਾਂ ਵਟਸਐਪ ਗਰੁੱਪਾਂ ਵਿੱਚ ਕੁਝ ਅਜਿਹੇ ਇੰਟਰਨੈਸ਼ਨਲ ਨੰਬਰ ਹਨ, ਜਿਨ੍ਹਾਂ ਦਾ ਫੌਜ ਦੀ ਭਰਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਨ੍ਹਾਂ ਨੰਬਰਾਂ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਗਰੁੱਪ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ਾਂ ‘ਚ ਬੈਠੇ ਸ਼ਰਾਰਤੀ ਅਨਸਰ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰ ਸਕਦੇ ਹਨ, ਇਸ ਲਈ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀਪੀ ਸ਼ਰਮਾ ਨੇ ਦੱਸਿਆ ਕਿ ਕੁਝ ਅਜਿਹੇ ਨੰਬਰ ਹਨ ਜੋ ਹੁਣ ਪੁਲਿਸ ਦੇ ਰਡਾਰ ‘ਤੇ ਹਨ। ਚੈਟ ਵਿੱਚ ਇਹ ਗੱਲ ਸਾਫ ਹੋ ਗਈ ਕਿ ਹਮਲਾਵਰਾਂ ਨੂੰ ਚੰਗੀ ਤਰ੍ਹਾਂ ਨਾਲ ਭੜਕਾਇਆ ਗਿਆ ਸੀ ਅਤੇ ਵੱਖ-ਵੱਖ ਸ਼ਹਿਰਾਂ ਤੋਂ ਲੁਧਿਆਣਾ ਵਿਖੇ ਇਕੱਠੇ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਭੀੜ ਨੂੰ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਘੰਟਾਘਰ ਰੋਡ ‘ਤੇ ਜਾਮ ਲਾਉਣ ਦੇ ਨਿਰਦੇਸ਼ ਦਿੱਤੇ ਗਏ।