ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਅੱਜ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਡਿਪਟੀ ਸੀਐੱਮ ਬਣ ਗਈ। ਰਾਜਪਾਲ ਆਚਾਰੀਆ ਦੇਵਵਰਤ ਨੇ ਲੋਕ ਭਵਨ ਵਿਚ ਸੁਨੇਤਰਾ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਲਗਭਗ 12 ਮਿੰਟ ਤੱਕ ਚੱਲਿਆ। ਸ਼ਰਦ ਪਵਾਰ ਇਸ ਸਮਾਰੋਹ ਵਿਚ ਨਹੀਂ ਪਹੁੰਚੇ।
ਇਹ ਵੀ ਪੜ੍ਹੋ : ਮਰਹੂਮ ਅਜੀਤ ਪਵਾਰ ਦੀ ਪਤਨੀ ਹੋਣਗੇ ਮਹਾਰਾਸ਼ਟਰ ਦੇ ਡਿਪਟੀ CM, ਸ਼ਾਮ ਨੂੰ ਚੁੱਕਣਗੇ ਸਹੁੰ
ਦੱਸ ਦੇਈਏ ਕਿ ਸੁਨੇਤਰਾ ਨੂੰ ਪਾਰਟੀ ਨੇਤਾ ਚੁਣੇ ਜਾਣ ਲਈ NCP ਵਿਧਾਇਕ ਦਲ ਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਵਿਧਾਨ ਭਵਨ ਵਿਚ ਬੈਠਕ ਬੁਲਾਈ ਗਈ ਸੀ। ਉਥੇ ਦਿਲੀਪ ਵਲਸੇ ਪਾਟਿਲ ਨੇ ਉਨ੍ਹਾਂ ਕੋਲ ਪ੍ਰਸਤਾਵ ਰੱਖਿਆ। ਡਿਪਟੀ ਸੀਐੱਮ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੁਨੇਤਰਾ ਨੇ ਰਾਜ ਸਭਾ ਦੇ ਸਾਂਸਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਜੀਤ ਪਵਾਰ ਦੀ 28 ਜਨਵਰੀ ਨੂੰ ਬਾਰਾਮਤੀ ਵਿਚ ਪਲੇਨ ਕ੍ਰੈਸ਼ ਵਿਚ ਮੌਤ ਦੇ ਬਾਅਦ ਡਿਪਟੀ ਸੀਐੱਮ ਅਹੁਦਾ ਖਾਲੀ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























