ਕੇਂਦਰ ਸਰਕਾਰ ਦੀਆਂ ਨਿਯੁਕਤੀਆਂ ਲਈ ਬਣੀ ਕੈਬਨਿਟ ਕਮੇਟੀ ਵੱਲੋਂ ਕੇਂਦਰ ਵਿੱਚ ਤਾਇਨਾਤੀ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਪੰਜ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਨੇ 33 IPS ਅਧਿਕਾਰੀਆਂ ਦੇ ਪੈਨਲ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ ਪੰਜਾਬ ਦੇ DGP ਗੌਰਵ ਯਾਦਵ ਸਮੇਤ 5 IPS ਅਫਸਰਾਂ ਦੇ ਨਾਂ ਸ਼ਾਮਲ ਹਨ। ਇਸ ਪੈਨਲ ਵਿੱਚ ਸ਼ਾਮਲ ਅਧਿਕਾਰੀਆਂ ਵਿੱਚੋਂ ਇੱਕ IPS ਅਧਿਕਾਰੀ ਗੌਰਵ ਯਾਦਵ ਪੰਜਾਬ ਦੇ DGP ਦੀ ਪੋਸਟ ‘ਤੇ ਤਾਇਨਾਤ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਯਾਤਰੀ ਟਰੇਨ ‘ਤੇ ਪਥਰਾਅ, 8 ਸਾਲਾਂ ਮਾਸੂਮ ਦੇ ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ, ਹਾਲਤ ਨਾਜ਼ੁਕ
ਇਸ ਸੂਚੀ ਵਿੱਚ ਪੰਜਾਬ ਦੇ 5 IPS ਅਧਿਕਾਰੀ DGP ਗੌਰਵ ਯਾਦਵ, ਅਨੀਤਾ ਪੁੰਜ, ਐੱਸ. ਸ੍ਰੀਵਾਸਤਵ, ਪਰਵੀਨ ਕੁਮਾਰ ਸਿਨਹਾ ਅਤੇ ਅਮਰਦੀਪ ਸਿੰਘ ਰਾਏ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਕੇਂਦਰ ਦੀਆਂ ਜਾਂਚ ਏਜੰਸੀਆਂ ਵਿੱਚ ਸ਼ਾਮਲ ਕਰਨ ਲਈ ਚੁਣਿਆ ਗਿਆ ਹੈ। ਪੈਨਲ ਵਿੱਚ ਸ਼ਾਮਲ ਹੋਣ ਦਾ ਮਤਲਬ ਹੈ ਕਿ ਸਾਰੇ ਪੰਜ ਅਧਿਕਾਰੀ ਖੋਜ ਅਤੇ ਵਿਸ਼ਲੇਸ਼ਣ ਵਿੰਗ, ਕੇਂਦਰੀ ਜਾਂਚ ਬਿਊਰੋ, ਇੰਟੈਲੀਜੈਂਸ ਬਿਊਰੋ, ਰਾਸ਼ਟਰੀ ਜਾਂਚ ਏਜੰਸੀ, ਰਾਸ਼ਟਰੀ ਸੁਰੱਖਿਆ ਵਰਗੀਆਂ ਕੇਂਦਰੀ ਏਜੰਸੀਆਂ ਵਿੱਚ ਨਿਯੁਕਤ ਕੀਤੇ ਜਾਣ ਦੇ ਯੋਗ ਹਨ।
ਵੀਡੀਓ ਲਈ ਕਲਿੱਕ ਕਰੋ -: