ਪ੍ਰਸਿੱਧ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਦੇ ਬਾਅਦ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਆਤਮ ਚਿੰਤਨ, ਮਨ ‘ਤੇ ਕੰਟਰੋਲ ਤੇ ਸੰਗਤ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਸਮਰਥਕਾਂ ਤੇ ਲੋਕਾਂ ਨੂੰ ਆਪਣੇ ਮਨ ਤੋਂ ਗੱਲਾਂ ਨਾ ਬਣਾਉਣ ਦੀ ਸਲਾਹ ਵੀ ਦਿੱਤੀ ਤੇ ਕਿਹਾ ਕਿ ਸਿਰਫ ਉਹੀ ਜਾਣਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਕੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ੇ ਨਾ ਲਗਾਇਆ ਕਰੋ। ਜਿਹੜੀ ਗੱਲ ਕਹੀ ਹੈ ਉਸਨੂੰ ਸਮਝੋ ਕਿਉਂਕਿ ਤੁਹਾਨੂੰ ਮੇਰੇ ਮਨ ਬਾਰੇ ਕੀ ਪਤਾ ਜਿਸ ਕਾਰਨ ਕੋਲੋਂ ਹੀ ਅੰਦਾਜ਼ੇ ਨਾ ਲਗਾਇਆ ਕਰੋ । ਆਓ ਆਪਣਾ ਸਭ ਮਿਲ ਕੇ ਆਪਣੇ ਮਨ ‘ਤੇ ਕੰਮ ਕਰੀਏ।
ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਬੋਲੇ ਕਿ ਕਈ ਸੋਚਦੇ ਭਾਈ ਸਾਹਿਬ ਤੁਸੀਂ ਕਿਉਂ ਝੁਕ ਗਏ, ਤੁਹਾਨੂੰ ਕੀ ਲੋੜ ਸੀ । 90% ਸੰਗਤ ਨੇ ਇਸ ਗੱਲ ਨੂੰ ਸਹੀ ਮੰਨਿਆ, ਜਿੰਨੇ ਮੂੰਹ ਉਨੀਆਂ ਗੱਲਾਂ। ਪਰ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਸਨ ਤਾਂ ਉਹ ਉਸ ਸਥਾਨ ‘ਤੇ ਖੜ੍ਹੇ ਸਨ ਜਿਸ ਨੂੰ ਹਰ ਸਿੱਖ ਮੰਨਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹਨ ਤਾਂ ਇਸ ਦਾ ਮਤਲਬ ਉਹ ਸਾਰੇ ਸਿੱਖਾਂ ਦੇ ਸਾਹਮਣੇ ਖੜ੍ਹੇ ਹਨ।
ਇਹ ਵੀ ਪੜ੍ਹੋ : ਟਰੰਪ ਸਰਕਾਰ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝ/ਟ/ਕਾ, ਹਾਰਵਰਡ ਯੂਨੀਵਰਸਿਟੀ ‘ਚ ਦਾਖਲੇ ‘ਤੇ ਲਾਈ ਰੋਕ
ਅੱਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਅਸੀਂ ਆਪਣੀ Ego ਨੂੰ ਪੱਠੇ ਪਾਉਂਦੇ ਰਹਿੰਦੇ ਹਾਂ। Ego ਕਰ ਕੇ ਜੇ ਅਸੀਂ ਇੱਕ-ਦੂਜੇ ਨਾਲ ਲੜਦੇ ਰਹਾਂਗੇ ਤਾਂ ਇਹ ਕਲੇਸ਼ ਹਮੇਸ਼ਾ ਪਿਆ ਹੀ ਰਹਿਣਾ। ਧਰਮ ਪਰਿਵਰਤਨ ਨੂੰ ਰੋਕਣ ਲਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਲੋਕਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਇਕੱਠਾਂ ਨੂੰ ਇਕੱਠ ਹੀ ਕੱਟਦੇ ਹਨ। ਸਾਨੂੰ ਤਕੜੇ ਹੋ ਕੇ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ। ਪੰਜਾਬ ਸੂਬਾ ਸਰਕਾਰਾਂ, ਪ੍ਰਚਾਰਕਾਂ ਤੇ ਬਾਬਿਆਂ ਦਾ ਨਹੀਂ ਸਗੋਂ ਪੰਜਾਬੀਆਂ ਦਾ ਹੈ ਤੇ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਬਚਾਉਣ ਲਈ ਕਮਰ ਕੱਸਾ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਕਿਸੇ ਦੇ ਕਹਿਣ ‘ਤੇ ਕੁਝ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























