ਪੰਜਾਬ ਵਿੱਚ ਚੋਣਾਵੀ ਮੌਸਮ ਆਉਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੜ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ, ਜਿਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਇਸ ਨੂੰ ਆਪਣੀ ਜਿੱਤ ਨਾ ਸਮਝੇ।
ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ’ਤੇ ਲਿਖਦਿਆਂ ਪੰਜਾਬੀਆਂ ਨੂੰ ਕਿਹਾ ਕਿ ਪੰਜਾਬ ਦੇ ਇਮੋਸ਼ਨਲ ਲੋਕ ਹਰ ਵਾਰ ਮਾਰ ਖਾ ਜਾਂਦੇ ਹਨ। ਚੋਣਾਂ ਦਾ ਮੌਸਮ ਨੇੜੇ ਆ ਰਿਹਾ। ਕਿਸੇ ਨੂੰ ਛੇਤੀ ਫਤਵੇਂ ਨਹੀਂ ਦੇਣੇ ਚਾਹੀਦੇ ਅਤੇ ਨਾ ਹੀ ਸਿਰ ’ਤੇ ਬਿਠਾਉਣਾ ਚਾਹੀਦਾ ਹੈ। ਬੰਦੇ ਨੂੰ ਉਸਦੇ ਭਾਸ਼ਣਾਂ ਦੇ ਨਾਲੋਂ ਵਿਵਹਾਰ ਤੋਂ ਪਰਖੋ।
ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਥੋੜੇ ਹੋਈਏ, ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਰਹਾਂਗੇ। ਅਸੀਂ ਪੰਜਾਬ ਦੀ ਗੱਲ ਹੀ ਕਰਾਂਗੇ, ਸਾਡੀ ਗੱਲਬਾਤ ਤੇ ਨਾਹਰੇ ਪੰਜਾਬ ਦੀ ਆਬੋ-ਹਵਾ ‘ਚ ਮੌਲਣਗੇ, ਕਿਉਂਕਿ ਸਾਡੇ ਲਈ ਅਹੁਦੇ ਨਾਲੋਂ ਪੰਜਾਬ ਵੱਡਾ ਸੀ ਤੇ ਹਮੇਸ਼ਾ ਵੱਡਾ ਰਹੇਗਾ।
ਅਸੀਂ ਵੋਟਾਂ ਲਈ ਨਾ ਲੜੇ ਹਾਂ, ਨਾ ਲੜਾਂਗੇ, ਅਸੀਂ ਮੁੱਦੇ ਦੀ ਸਿਆਸਤ ਕੀਤੀ ਹੈ ਕਰਦੇ ਰਹਾਂਗੇ। ਸ਼ਾਇਰਾਨਾ ਅੰਦਾਜ਼ ਵਿੱਚ ਉਸਤਾਦ ਦਾਮਨ ਦੇ ਸ਼ਬਦ ਦੁਹਰਾਉਂਦਿਆਂ ਕਿਹਾ
“ ਬੰਦਾ ਕਰੇ ਤੇ ਕੀਹ ਨਹੀਂ ਕਰ ਸਕਦਾ , ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ।
ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ , ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਮੁੜ ਕਾਂਗਰਸ ‘ਚ ਸ਼ਾਮਿਲ, AAP ਦੇ 2 ਵਿਧਾਇਕਾਂ ਨੇ ਵੀ ਮਿਲਾਇਆ ਕਾਂਗਰਸ ਨਾਲ ਹੱਥ
ਦੱਸ ਦੇਈਏ ਕਿ ਅੱਜ ਵਿਰੋਧੀ ਧਿਰ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਕਮਾਲੂ, ਵਿਧਾਇਕ ਮੌੜ ਅਤੇ ਪਿਰਮਲ ਸਿੰਘ ਧੌਲਾ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।