ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਫਲਾਈਟ ਨੇ ਐਤਵਾਰ ਸਵੇਰੇ ਅਸਾਮ ਦੇ ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੌਰਡੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਦੀ ਵਜ੍ਹਾ ਜਹਾਜ਼ ਵਿਚ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ। ਇਸ ਵਿੱਚ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ, ਡਿਬਰੂਗੜ੍ਹ ਦੇ ਵਿਧਾਇਕ ਪ੍ਰਸ਼ਾਂਤ ਫੁਕਨ ਅਤੇ ਦੁਨੀਆਜਨ ਵਿਧਾਇਕ ਤੇਰਸ਼ ਗਵਾਲਾ ਵੀ ਸਵਾਰ ਸਨ। ਵਿਧਾਇਕ ਫੁਕਨ ਨੇ ਦੱਸਿਆ ਕਿ ਸਾਰੇ ਯਾਤਰੀ ਗੁਹਾਟੀ ਵਿੱਚ ਹਨ ਅਤੇ ਹਰ ਕੋਈ ਸੁਰੱਖਿਅਤ ਹੈ।
ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਨੰਬਰ 6E2652 ਸਵੇਰੇ ਗੁਹਾਟੀ ਤੋਂ ਡਿਬਰੂਗੜ੍ਹ ਜਾ ਰਹੀ ਸੀ। ਇਸ ਦੌਰਾਨ ਅਚਾਨਕ ਜਹਾਜ਼ ਨੂੰ ਵਾਪਸ ਗੁਹਾਟੀ ਵੱਲ ਮੋੜ ਲਿਆ ਗਿਆ ਅਤੇ ਉੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ ਹੋਰ ਯਾਤਰੀਆਂ ਤੋਂ ਇਲਾਵਾ, ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਰਾਜ ਮੰਤਰੀ ਰਾਮੇਸ਼ਵਰ ਤੇਲੀ ਵੀ ਜਹਾਜ਼ ਵਿੱਚ ਸਵਾਰ ਸਨ। ਇਸ ਤੋਂ ਇਲਾਵਾ ਆਸਾਮ ਦੇ ਡਿਬਰੂਗੜ੍ਹ ਦੇ ਵਿਧਾਇਕ ਪ੍ਰਸ਼ਾਂਤ ਫੁਕਨ ਅਤੇ ਦੁਨੀਆਜਨ ਦੇ ਵਿਧਾਇਕ ਤਰੇਸ਼ ਗਵਾਲਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਸ਼ੇਰਪਾ ਨੇ ਐਵਰੈਸਟ ‘ਚ ਫਸੇ ਪਰਬਤਾਰੋਹੀ ਦੀ ਬਚਾਈ ਜਾਨ, 6 ਘੰਟੇ ਤੱਕ ਪਿੱਠ ‘ਤੇ ਚੁੱਕ ਕੇ ਪਹੁੰਚਾਇਆ ਕੈਂਪ
ਘਟਨਾ ਦੀ ਪੁਸ਼ਟੀ ਕਰਦੇ ਹੋਏ ਵਿਧਾਇਕ ਫੁਕਨ ਨੇ ਦੱਸਿਆ ਕਿ ਗੁਹਾਟੀ ਤੋਂ ਰਵਾਨਾ ਹੋਣ ਦੇ ਲਗਭਗ 15 ਮਿੰਟ ਮਗਰੋਂ ਜਹਾਜ਼ ‘ਚ ਤਕਨੀਕੀ ਖਰਾਬੀ ਕਰਕੇ ਅਚਾਨਕ ਗੁਹਾਟੀ ਵਾਪਸ ਲੈ ਜਾਣ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਗੁਹਾਟੀ ਵਿੱਚ ਸੁਰੱਖਿਅਤ ਹਾਂ। ਪਰ ਇੱਥੇ ਸਾਰੇ ਯਾਤਰੀ ਚਿੰਤਤ ਹਨ। ਉਨ੍ਹਾਂ ਨੂੰ ਡਿਬਰੂਗੜ੍ਹ ਕਦੋਂ ਤੱਕ ਲਿਜਾਇਆ ਜਾਵੇਗਾ, ਇਸ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: