diljit dosanjh speaks about : ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜਿਹਨਾਂ ਦੀ ਨਿਮਰਤ ਖਹਿਰਾ ਨਾਲ ਆਉਣ ਵਾਲੀ ਫਿਲਮ ‘ਜੋੜੀ’ ਦੀ ਪ੍ਰਸ਼ੰਸਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਪ੍ਰਸ਼ੰਸਕਾਂ ਦੇ ਨਾਲ ਸਵਾਲ-ਜਵਾਬ ਦਾ ਸੈਸ਼ਨ ਕੀਤਾ ਸੀ। ਜਿਸ ਵਿੱਚ ਇੱਕ ਪ੍ਰਸ਼ੰਸਕ ਨੇ ਉਹਨਾਂ ਦੀ ਫਿਲਮ ਜੋੜੀ ਦੀ ਰਿਲੀਜ਼ ਡੇਟ ਬਾਰੇ ਪੁੱਛਿਆ ਤਾਂ ਦਿਲਜੀਤ ਨੇ ਡੇਟ ਬਾਰੇ ਤਾ ਨਹੀਂ ਦੱਸਿਆ ਪਰ ਕੁੱਝ ਹੈਰਾਨ ਕਰਨ ਵਾਲੇ ਖੁਲਾਸੇ ਜਰੂਰ ਕਰਾਰ ਦਿੱਤੇ ਸਨ।
![diljit dosanjh speaks about](https://dailypost.in/wp-content/uploads/2021/07/gffnfg.jpg)
ਇਹ ਵੀ ਦੇਖੋ : Sidhu ਦੀ ਤਾਜਪੋਸ਼ੀ ‘ਤੇ ਚੱਲੀ ਬੱਸ ਦਾ ਭਿਆਨਕ Accident , ਦੇਖੋ ਹੋਸ਼ ਉਡਾਉਂਦੀਆਂ ਤਸਵੀਰਾਂ !
ਦਿਲਜੀਤ ਦੋਸਾਂਝ ਤੋਂ ਸਵਾਲ ਪੁੱਛੇ ਜਾਂ ਤੇ ਉਹਨਾਂ ਨੇ ਕਿਹਾ ਕੋਰੋਨਾ ਦੇ ਵੱਧਦੇ ਘੱਟਦੇ ਮਾਮਲਿਆਂ ਕਾਰਨ ਅਜੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਜਿਸ ਦੀ ਦਿਲਜੀਤ ਨੂੰ ਵੀ ਰਿਲੀਜ਼ ਡੇਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਦਿਲਜੀਤ ਨੇ ਆਪਣੇ ਜਵਾਬ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਫਿਲਮ ਜੋੜੀ ਦੇ ਵਿੱਚ ਟਰੂ ਸਕੂਲ ਇੱਕ ਪ੍ਰਮੁੱਖ ਸੰਗੀਤ ਨਿਰਮਾਤਾ ਹੋਣਗੇ। ਬ੍ਰਿਟਿਸ਼ ਪੰਜਾਬੀ ਸੰਗੀਤ ਨਿਰਮਾਤਾ ਦੇ ਇਸ ਫਿਲਮ ਦੇ ਵਿੱਚ 10 ਤੋਂ 15 ਗੀਤ ਹਨ। ਜੇਕਰ ਇਹ ਸੱਚ ਹੈ ਤਾ ਜੋੜੀ ਭਾਰਤ ਵਿੱਚ ਸਭ ਤੋਂ ਵੱਧ ਗਾਣਿਆਂ ਵਾਲੀ ਫਿਲਮ ਬਣੇਗੀ ਤੇ ਬਾਲੀਵੁੱਡ ਦੀ ਕਲਾਸਿਕ ਫਿਲਮ ‘ ਹਮ ਆਪਕੇ ਹੈ ਕੌਣ ‘ ਨੂੰ ਵੀ ਪਛਾੜ ਦੇਵੇਗੀ ਜਿਸ ਦੇ ਵਿਚ 14 ਗਾਣੇ ਸਨ।
![diljit dosanjh speaks about](https://dailypost.in/wp-content/uploads/2021/07/gfnnnnnnnnnnn.jpg)
ਦੱਸਣਯੋਗ ਹੈ ਕਿ ਇਸ ਫਿਲਮ ਦੀ ਉਡੀਕ ਪ੍ਰਸ਼ੰਸਕਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਹੁਣ ਉਹਨਾਂ ਕੋਲੋਂ ਇੰਤਜਾਰ ਨਹੀਂ ਹੋ ਰਿਹਾ। ਦਿਲਜੀਤ ਤੇ ਨਿਮਰਤ ਦੀਆਂ ਸੈੱਟ ਤੋਂ ਵਾਇਰਲ ਹੋਈਆਂ ਤਸਵੀਰਾਂ ਨੂੰ ਦੇਖ ਕੇ ਵੀ ਪ੍ਰਸ਼ੰਸਕਾਂ ਦੇ ਵਿੱਚ ਉੱਤਸੁਕਤਾ ਵੱਧਦੀ ਜਾ ਰਹੀ ਹੈ।
ਇਹ ਵੀ ਦੇਖੋ : Sidhu ਦੀ ਤਾਜਪੋਸ਼ੀ ‘ਤੇ ਚੱਲੀ ਬੱਸ ਦਾ ਭਿਆਨਕ Accident , ਦੇਖੋ ਹੋਸ਼ ਉਡਾਉਂਦੀਆਂ ਤਸਵੀਰਾਂ !