ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਓ-ਪੁੱਤ ਵਿਚ ਵਿਵਾਦ ਹੋਇਆ। ਪਿਓ-ਪੁੱਤ ਦੋਵਾਂ ਨੇ ਇਕ ਦੂਜੇ ‘ਤੇ ਇਲਜ਼ਾਮ ਲਗਾਏ। ਪੁੱਤ ਦਾ ਕਹਿਣਾ ਹੈ ਕਿ ਉਹ ਕਤਰ ਗਿਆਸੀ ਤੇ ਉਸ ਨੇ ਆਪਣੇ ਪਰਿਵਾਰ ਨੂੰ 5 ਲੱਖ ਰੁਪਏ ਭੇਜੇ ਸਨ ਤੇ ਜਦੋਂ ਹਿਸਾਬ ਮੰਗਿਆ ਤਾਂ ਉਨ੍ਹਾਂ ਹਿਸਾਬ ਨਹੀਂ ਦਿੱਤਾ। ਦੂਜੇ ਪਾਸੇ ਪਿਓ ਦਾ ਕਹਿਣਾ ਹੈ ਕਿ ਜਦੋਂ ਇਹ ਬਾਹਰ ਗਿਆ ਸੀ ਤਾਂ ਸਾਰੇ ਪੈਸੇ ਮੈਂ ਲਗਾਏ ਸਨ ਤੇ ਹੁਣ ਇਹ ਫਿਰ ਤੋਂ ਬਾਹਰ ਜਾਣ ਲਈ ਮੇਰੇ ਕੋਲੋਂ ਪੈਸੇ ਮੰਗ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਚੋਣਾਂ ਦਾ ਵੱਜਿਆਂ ਬਿਗੁਲ, ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ
ਮੈਂ ਇਸ ਨੂੰ ਕਿਹਾ ਕਿ ਲੋਨ ਕਰਵਾ ਲੈਂਦੇ ਹਾਂ ਤਾਂ ਇਸ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਪੁੱਤਰ ਦਾ ਇਲਜ਼ਾਮ ਹੈ ਕਿ ਪਿਓ ਨੇ ਮੇਰੇ ਚਾਕੂ ਮਾਰਿਆ। ਜਦੋਂ ਕਿ ਪਿਓ ਨੇ ਕਿਹਾ ਕਿ ਕੋਈ ਵੀ ਪਿਤਾ ਆਪਣੇ ਪੁੱਤ ਨੂੰ ਦੁੱਖ ਨਹੀਂ ਦੇ ਸਕਦਾ, ਇਹ ਚਾਕੂ ਸਿਰਫ ਹੱਥੋਂ ਪਾਈ ਦੌਰਾਨ ਲੱਗਿਆ ਹੈ। ਦੱਸ ਦੇਈਏ ਕਿ ਫਗਵਾੜਾ ਦਾ ਮਾਮਲਾ ਜਿਥੇ ਪਿਓ-ਪੁੱਤ ਨੇ ਇਲਜ਼ਾਮ ਲਗਾਏ ਹਨ। ਹਾਲਾਂਕਿ ਪੁਲਿਸ ਨੂੰ ਐੱਸਐੱਮਓ ਵੱਲੋਂ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























