ਸ਼੍ਰੀਲੰਕਾ ਫੌਜ ਦੇ ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰੀ ਕਿਡਨੀ ਸਟੋਨ ਨੂੰ ਕੱਢਿਆ ਹੈ, ਜਿਸ ਤੋਂ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਹੋ ਗਿਆ ਹੈ। ਕੰਸਲਟੈਂਟ ਯੂਰੋਲੋਜਿਸਟ, ਕੋਲੰਬੋ ਆਰਮੀ ਹਸਪਤਾਲ ਵਿਖੇ ਜੈਨੀਟੋ ਯੂਰੀਨਰੀ ਯੂਨਿਟ ਦੇ ਮੁਖੀ, ਲੈਫਟੀਨੈਂਟ ਕਰਨਲ (ਡਾ.) ਕੇ. ਸੁਦਰਸ਼ਨ ਦੀ ਟੀਮ ਦੇ ਮੀਡੀਆ ਵਿਭਾਗ ਨੇ ਦੱਸਿਆ ਕਿ ਪੱਥਰ ਦੀ ਲੰਬਾਈ 13.372 ਸੈਂਟੀਮੀਟਰ ਅਤੇ ਭਾਰ 801 ਗ੍ਰਾਮ ਸੀ।
ਦੱਸ ਦੇਈਏ ਕਿ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਲਗਭਗ 13 ਸੈਂਟੀਮੀਟਰ ਮਾਪਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਸਟੋਨ 2004 ਵਿੱਚ ਭਾਰਤ ਵਿੱਚ ਪਾਈ ਗਈ ਸੀ, ਜਦੋਂ ਕਿ 2008 ਵਿੱਚ ਪਾਕਿਸਤਾਨ ਵਿੱਚ 620 ਗ੍ਰਾਮ ਵਜ਼ਨ ਦੀ ਸਭ ਤੋਂ ਭਾਰੀ ਗੁਰਦੇ ਦੀ ਪੱਥਰੀ ਦਰਜ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: