ਭਾਰਤ ਖਿਲਾਫ਼ ਡੋਨਾਲਡ ਟਰੰਪ ਦਾ ਨੇ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਵੱਲੋਂ 2 ਅਪ੍ਰੈਲ ਤੋਂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਜ਼ਿਆਦਾ ਟੈਰਿਫ਼ ਵਸੂਲਦਾ ਹੈ। ਟਰੰਪ ਨੇ ਕਿਹਾ ਕਿ ਜੋ ਵੀ ਦੇਸ਼ ਸਾਡੇ ‘ਤੇ ਜਿੰਨਾ ਟੈਰਿਫ ਲਗਾਏਗਾ, ਅਸੀਂ ਉਸ ਖਿਲਾਫ ਓਨਾ ਹੀ ਟੈਰਿਫ ਲਗਾਉਣ ਜਾ ਰਹੇ ਹਾਂ। ਅਸੀਂ ਉਸ ਲਈ 2 ਅਪ੍ਰੈਲ ਦੀ ਡੈੱਡਲਾਈਨ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਦਲੇਰ ਫੈਸਲੇ ਲੈਣ ਦਾ ਸਮਾਂ ਹੈ । ਇਹ ਟੈਕਸ ਮੁੜ ਤੋਂ ਅਮਰੀਕਾ ਨੂੰ ਮਹਾਨ ਤੇ ਅਮੀਰ ਬਣਾਏਗਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹੋਰ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਖਿਲਾਫ ਟੈਰਿਫ ਦਾ ਇਸਤੇਮਾਲ ਕੀਤਾ ਹੈ। ਹੁਣ ਉਨ੍ਹਾਂ ਹੋਰ ਦੇਸ਼ਾਂ ਖਿਲਾਫ ਉਨ੍ਹਾਂ ਦੇ ਹਥਿਆਰ ਦਾ ਹੀ ਇਸਤੇਮਾਲ ਕਰਨ ਦੀ ਸਾਡੀ ਵਾਰੀ ਹੈ। ਔਸਤਣ ਯੂਰਪੀ ਸੰਘ, ਚੀਨ, ਬ੍ਰਾਜ਼ੀਲ, ਭਾਰਤ ਤੇ ਅਣਗਿਣਤ ਹੋਰ ਦੇਸ਼ ਸਾਡੇ ਤੋਂ ਬਹੁਤ ਵੱਧ ਟੈਰਿਫ ਵਸੂਲਦੇ ਹਨ। ਉਨ੍ਹਾਂ ਦੀ ਤੁਲਨਾ ਵਿਚ ਅਸੀਂ ਉਨ੍ਹਾਂ ਤੋਂ ਘੱਟ ਟੈਕਸ ਲੈਂਦੇ ਹਾਂ, ਇਹ ਗਲਤ ਹੈ। ਭਾਰਤ ਸਾਡੇ ਤੋਂ 100 ਫੀਸਦੀ ਆਟੋ ਟੈਰਿਫ ਵਸੂਲਦਾ ਹੈ, ਚੀਨਾ ਸਾਡੇ ਤੋਂ ਦੁੱਗਣਾ ਟੈਰਿਫ ਵਸੂਲਦਾ ਹੈ, ਦੱਖਣ ਕੋਰੀਆ ਚਾਰ ਗੁਣਾ ਟੈਰਿਫ ਲਗਾਉਂਦਾ ਹੈ। ਇਹ ਦੋਸਤ ਤੇ ਦੁਸ਼ਮਣ ਦੋਵਾਂ ਵੱਲੋਂ ਹੋ ਰਿਹਾ ਹੈ। ਇਹ ਪ੍ਰਣਾਲੀ ਅਮਰੀਕਾ ਲਈ ਸਹੀ ਨਹੀਂ ਹੈ, ਇਹ ਕਦੇ ਨਹੀਂ ਸੀ।
ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਟਰੰਪ ਨਾਲ ਹੋਈ ਬਹਿ.ਸ ‘ਤੇ ਪ੍ਰਗਟਾਇਆ ਅਫਸੋਸ, ਕਿਹਾ- ‘ਹੁਣ ਸਭ ਠੀਕ ਕਰਨ ਦਾ ਸਮਾਂ’
ਟਰੰਪ ਨੇ ਐਲਾਨ ਕੀਤਾ ਕਿ 2 ਅਪ੍ਰੈਲ ਤੋਂ ਰੈਸੀਪ੍ਰੋਕਲ ਟੈਰਿਫ ਲਾਗੂ ਹੋਣਗੇ। ਉਹ ਜੋ ਵੀ ਟੈਰਿਫ ਸਾਡੇ ‘ਤੇ ਲਗਾਉਂਦੇ ਹਨ, ਅਸੀਂ ਉਨ੍ਹਾਂ ‘ਤੇ ਟੈਰਿਫ ਲਗਾਵਾਂਗੇ। ਜੋ ਵੀ ‘ਟੈਕਸ’ ਸਾਡੇ ‘ਤੇ ਲਗਾਉਂਦੇ ਹਨ, ਅਸੀਂ ਉਨ੍ਹਾਂ ‘ਤੇ ਟੈਕਸ ਲਗਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
