ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ, ਸਾਡੇ ਵਿਚ ਬਹੁਤ ਚੰਗੇ ਸਬੰਧ ਹਨ।
ਭਾਰਤ ਦੇ ਰੂਸ ਤੋਂ ਤੇਲ ਖਰੀਦਣ ਨਾਲ ਮੈਨੂੰ ਖੁਸ਼ੀ ਨਹੀਂ ਸੀ ਪਰ ਅੱਜ PM ਮੋਦੀ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਹੁਣ ਸਾਨੂੰ ਚੀਨ ਤੋਂ ਵੀ ਇਹੀ ਕਰਵਾਉਣਾ ਹੋਵੇਗਾ। ਦਰਅਸਲ ਅਮਰੀਕਾ ਅਗਸਤ 2025 ਵਿਚ ਭਾਰਤ ‘ਤੇ ਰੂਸ ਤੋਂ ਤੇਲ ਖਰੀਦਣ ਦੀ ਵਜ੍ਹਾ ਤੋਂ 25 ਫੀਸਦੀ ਵਾਧੂ ਟੈਰਿਫ ਲਗਾ ਚੁੱਕਾ ਹੈ। ਇਸ ਤੋਂ ਪਹਿਲਾਂ ਉਸ ਨੇ 25 ਫੀਸਦੀ ਰੈਸੀਪ੍ਰੋਕਲ ਟੈਰਿਫ ਲਗਾਇਆ ਸੀ। ਇਸ ਨਾਲ ਭਾਰਤ ‘ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ। ਹਾਲਾਂਕਿ ਭਾਰਤ ਨੇ ਹੁਣ ਤੱਕ ਰੂਸੀ ਤੇਲ ਖਰੀਦ ਨੂੰ ਰੋਕਣ ਜਾਂ ਘੱਟ ਕਰਨ ਵਰਗੀ ਕੋਈ ਟਿੱਪਣੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਨਵਨੀਤ ਚਤੁਰਵੇਦੀ ਦੀ ਰੋਪੜ ਅਦਾਲਤ ‘ਚ ਹੋਵਗੀ ਪੇਸ਼ੀ, ਰਾਜ ਸਭਾ ਜ਼ਿਮਨੀ ਚੋਣ ‘ਚ ਫਰਜ਼ੀਵਾੜੇ ਦਾ ਹੈ ਮਾਮਲਾ
ਅਮਰੀਕਾ ਨੇ ਰੂਸ ‘ਤੇ ਦਬਾਅ ਬਣਾਉਣ ਲਈ ਭਾਰਤ ‘ਤੇ ਆਰਥਿਕ ਪ੍ਰਤੀਬੰਧ ਲਗਾਏ ਹਨ। ਟਰੰਪ ਕਈ ਵਾਰ ਇਹ ਦਾਅਵਾ ਕਰ ਚੁੱਕੇ ਹਨ ਕਿ ਭਾਰਤ ਦੇ ਤੇਲ ਖਰੀਦ ਨਾਲ ਮਿਲਣ ਵਾਲੇ ਪੈਸੇ ਨਾਲ ਰੂਸ, ਯੂਕਰੇਨ ਵਿਚ ਜੰਗ ਨੂੰ ਉਤਸ਼ਾਹ ਮਿਲਦਾ ਹੈ। ਟਰੰਪ ਪ੍ਰਸ਼ਾਸਨ ਰੂਸ ਤੋਂ ਤੇਲ ਲੈਣ ‘ਤੇ ਭਾਰਤ ਖਿਲਾਫ ਕੀਤੀ ਗਈ ਆਰਥਿਕ ਕਾਰਵਾਈ ਨੂੰ ਪੈਨਲਟੀ ਜਾਂ ਟੈਰਿਫ ਦੱਸਦਾ ਰਿਹਾ ਹੈ। ਟਰੰਪ ਭਾਰਤ ‘ਤੇ ਹੁਣ ਤੱਕ ਕੁੱਲ 50 ਫੀਸਦੀ ਟੈਰਿਫ ਲਗਾ ਚੁੱਕਾ ਹੈ। ਇਸ ਨਾਲ25 ਫੀਸਦੀ ਰੈਸੀਪ੍ਰੋਕਲ ਟੈਰਿਫ ਤੇ ਰੂਸ ਤੋਂ ਤੇਲ ਖਰੀਦਣ ‘ਤੇ 25 ਫੀਸਦੀ ਪੈਨਲਟੀ ਹੈ।
ਵੀਡੀਓ ਲਈ ਕਲਿੱਕ ਕਰੋ -:
























