ਪੰਜਾਬ ਦੇ ਅੰਮ੍ਰਿਤਸਰ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। BSF ਦੇ ਜਵਾਨਾਂ ਨੇ ਪਿੰਡ ਧਨੋਆ ਕਲਾਂ ਵਿੱਚ ਤਲਾਸ਼ੀ ਦੌਰਾਨ ਕਰੀਬ 21 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਵੀ ਬਰਾਮਦ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਇਸ ਡਰੋਨ ਰਾਹੀਂ ਭਾਰਤ ਭੇਜੀ ਗਈ ਹੈ, ਜਿਸ ਦੀ ਬੈਟਰੀ ਅਤੇ ਪਾਰਟਸ ਖੇਤਾਂ ਵਿਚ ਪਏ ਮਿਲੇ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 8:22 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਸਿਪਾਹੀਆਂ ਨੇ ਗੋਲੀਬਾਰੀ ਕੀਤੀ। ਇਸ ‘ਤੋਂ ਬਾਅਦ BSF, TPS ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਡਰੋਨ ਦੀ ਬੈਟਰੀ ਅਤੇ ਕੁਝ ਹਿੱਸੇ ਖੇਤਾਂ ਵਿੱਚ ਡਿੱਗੇ ਹਨ। ਜਵਾਨਾਂ ਨੇ ਪਿੰਡ ਧਨੋਆ ਕਲਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ BSF ਜਵਾਨਾਂ ਨੂੰ ਖੇਤਾਂ ਵਿੱਚ ਪਿਆ ਇੱਕ ਪੈਕੇਟ ਮਿਲਿਆ। ਜਿਸ ‘ਤੇ ਹੁੱਕ ਅਤੇ ਪੀਲੀ ਟੇਪ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਗੋਲੀਬਾਰੀ, 6 ਨਾਬਾਲਗਾਂ ਦੀ ਮੌ.ਤ, 20 ਜ਼ਖਮੀ
ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਜਵਾਨਾਂ ਨੂੰ ਉਸ ਵਿੱਚ ਹੈਰੋਇਨ ਦੇ ਤਿੰਨ ਪੈਕੇਟ ਮਿਲੇ। ਇਸ ਦੇ ਨਾਲ ਹੀ ਫਾਜ਼ਿਲਕਾ ਸਰਹੱਦ ‘ਤੋਂ ਬੀਤੀ ਸ਼ਾਮ BSF ਨੇ ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਪਿੰਡ ਚੱਕਵਜੀਦਾ ਦੇ ਖੇਤਾਂ ‘ਚੋਂ 2 ਪੈਕਟ ਹੈਰੋਇਨ ਬਰਾਮਦ ਹੋਈ। ਜਦੋਂ ਇਨ੍ਹਾਂ ਪੈਕੇਟਾਂ ਦਾ ਵਜ਼ਨ ਕੀਤਾ ਗਿਆ ਤਾਂ ਇਹ 2 ਕਿਲੋ ਪਾਏ ਗਏ। ਜਵਾਨਾਂ ਨੇ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: