ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਰਗਨਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਤਿਨ ਮਾਮਲਿਆਂ ਵਿੱਚ ਦੋ ਤਸਕਰਾਂ ਨੂੰ ਐਨ.ਡੀ.ਪੀ.ਐੱਸ. ਐਕਟ ਤਹਿਤ ਦੋ ਕੇਸਾਂ ਵਿੱਚ 5 ਕਿਲੋ ਹੈਰੋਇਨ ਤੇ 4 ਵਿਦੇਸ਼ੀ ਪਿਸਤੌਲਾਂ ਤੇ ਵ੍ਹੀਕਲ ਸਣੇ ਕਾਬੂ ਕੀਤਾ ਹੈ।
ਐੱਸ.ਐੱਸ.ਪੀ. ਸਵੱਪਨ ਸ਼ਰਮਾ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਚੱਲ ਰਹੇ ਇੱਕ ਆਪ੍ਰੇਸ਼ਨ ਵਿੱ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੇ ਜਦੋੰ ਹਥਿਆਰਾਂ ਅਤੇ ਨਸੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। 28 ਜੁਲਾਈ ਨੂੰ ਪਿੰਡ ਨੇਸ਼ਟਾ ਥਾਣਾ ਘਰਿੰਡਾ ਤੋਂ ਬਰਾਮਦ ਹੋਈ 5 ਕਿਲੋ ਹੈਰੋਇਨ ਅਤੇ 4 ਵਿਦੇਸ਼ੀ ਪਿਸਟਲ ਪਿੰਡ ਮੰਝ ਤੋਂ ਰਿਕਵਰ ਹੋਏ ਹਨ, ਜਿਸ ਵਿੱਚ ਅਗਲੀ ਕਾਰਵਾਈ ਕਰਦੇ ਹੋਏ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੁਖਦੇਵ ਅਤੇ ਜਸ਼ਨਦੀਪ ਸਿੰਘ ਵਾਸੀਆਨ ਸਰਾਏ ਅਮਾਨਤ ਖਾਨ ਅਤੇ ਕੁਲਵਿੰਤ ਅਤੇ ਕਰਨਦੀਪ ਵਾਸੀਆਨ ਘਰਿੰਡਾ ਕੋਲੋਂ 5 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ।
ਇਹ ਵੀ ਪੜ੍ਹੋ : ਮਜੀਠੀਆ ਦਾ ਚੰਨੀ ‘ਤੇ ਤੰਜ, ‘ਮੈਂ ਤਾਂ ਵੀਡੀਓ ਸਾਂਭੀ ਬੈਠਾ, ਛੱਲਾ ਆਵੇ ਤਾਂ ਸਹੀ, ਛੱਲਾ ਮੁੜ ਕੇ ਨਹੀਂ ਆਇਆ’
ਸੁਖਦੇਵ ਦਾ ਭਰਾ ਬਲਦੇਵ ਸਿੰਘ ਜੋਕਿ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੈ ਅਤੇ ਉਸ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਹਿਲਾਂ ਹੀ ਮੁਕੱਦਮੇ ਦਰਜ ਹਨ। ਪੁਲਿਸ ਦੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਅਤੇ ਜਸ਼ਨਦੀਪ ਲਗਾਤਾਰ ਬਾਰਡਰ ਤੋਂ ਪਾਰ ਨਸ਼ਾ ਤਸਕਰਾਂ ਨਾਲ ਸੰਪਰਕ ਵਿੱਚ ਚੱਲੇ ਆ ਰਹੇ ਹਨ। ਇਸ ਵੇਲੇ ਉਨ੍ਹਾਂ ਵੱਲੋਂ ਜਿਹੜੀ ਵੀ ਨਸ਼ਾ ਤਸਕਰੀ ਕੀਤੀ ਗਈ ਹੈ, ਉਸ ਦੀ ਜਾਂਚ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਹਰਜੀਤ, ਕੁਲਵੰਤ ਅਤੇ ਕਰਨਦੀਪ ਉਪਰੋਕਤ ਨਸ਼ਾ ਤਸਕਰਾਂ ਲਈ ਨਸ਼ਾ ਸਪਲਾਈ ਦਾ ਕੰਮ ਕਰਦੇ ਸਨ ਅਤੇ ਇਸ ਕੰਮ ਲਈ ਉਨ੍ਹਾਂ ਨੂੰ ਪੈਸੇ ਮਿਲਦੇ ਸਨ। ਉਹ ਨਸ਼ੇ ਦੀ ਸਪਲਾਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਰਦੇ ਸਨ। ਐੱਸ.ਐੱਸ.ਪੀ. ਨੇ ਕਿਹਾ ਕਿ ਇਹ ਵਿਅਕਤੀ ਵੱਖ-ਵੱਖ ਰਾਜਾਂ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਲ ਸੰਪਰਕ ਵਿੱਚ ਸਨ, ਉਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: