ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਸਥਿਤ ਦੇਸ਼ ਟੋਂਗਾ ਨੇੜੇ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.6 ਮਾਪੀ ਗਈ। ਇਸ ਭੂਚਾਲ ਤੋਂ ਬਾਅਦ ਫਿਲਹਾਲ ਸੁਨਾਮੀ ਵਰਗੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਮਰੀਕੀ ਭੂਚਾਲ ਨਿਗਰਾਨੀ ਏਜੰਸੀ USGS ਨੇ ਕਿਹਾ ਕਿ ਵੀਰਵਾਰ ਨੂੰ ਟੋਂਗਾ ਵਿੱਚ ਹਿਹੀਫੋ ਤੋਂ 95 ਕਿਲੋਮੀਟਰ ਪੱਛਮ-ਉੱਤਰ-ਪੱਛਮ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੇੜੇ 5 ਦਿਨਾਂ ‘ਚ ਤੀਜਾ ਧਮਾਕਾ, ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ
ਭੂਚਾਲ ਦਾ ਕੇਂਦਰ ਧਰਤੀ ਤੋਂ 210.0 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਇਸ ਜ਼ਬਰਦਸਤ ਭੂਚਾਲ ਬਾਰੇ ਕਿਹਾ ਕਿ ਇਸ ਸਮੇਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਸਿਸਟਮ ਵੱਲੋਂ ਫਿਲਹਾਲ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: