ਨਵੇਂ ਸਾਲ ਦੇ ਪਹਿਲੇ ਦਿਨ ਐਤਵਾਰ ਦੇਰ ਰਾਤ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਨੇ ਭੂਚਾਲ ਤੋਂ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਭੂਚਾਲ ਦੀ ਤੀਬਰਤਾ 3.8 ਰਹੀ।
ਹਰਿਆਣਾ ਵਿਚ ਰਾਤ 1.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਝੱਜਰ ਦਾ ਬੇਰੀ ਭੂਚਾਲ ਦਾ ਕੇਂਦਰ ਰਿਹਾ ਤੇ ਇਸ ਦੀ ਤੀਬਰਤਾ 3.8 ਰਹੀ। ਹਰਿਆਣਾ ਵਿਚ ਹਲਚਲ ਜ਼ਮੀਨ ਤੋਂ ਸਿਰਫ 5 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ ਜਿਸ ਕਾਰਨ ਕਾਫੀ ਲੋਕਾਂ ਨੂੰ ਇਹ ਭੂਚਾਲ ਮਹਿਸੂਸ ਵੀ ਹੋਇਆ। ਰੋਹਤਕ-ਝੱਜਰ ਤੋਂ ਲੰਘ ਰਹੀ ਮਹੇਂਦਰਗੜ੍ਹ-ਦੇਹਰਾਦੂਨ ਫਾਲਟ ਲਾਈਨ ਨੇੜੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਜਿਨ੍ਹਾਂ ‘ਤੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੀ ਵੀ ਸਿਧੀ ਨਜ਼ਰ ਹੈ।
ਦੇਹਰਾਦੂਨ ਵਿਚ ਮਹੇਂਦਰਗੜ੍ਹ ਤੱਕ ਜ਼ਮੀਨ ਦੇ ਹੇਠਾਂ ਇਕ ਫਾਲਟ ਲਾਈਨ ਹੈ। ਇਸ ਵਿਚ ਕਈ ਦਰਾਰਾਂ ਹਨ। ਇਨ੍ਹੀਂ ਦਿਨੀਂ ਇਨ੍ਹਾਂ ਦਰਾਰਾਂ ਵਿਚ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਤਹਿਤ ਪਲੇਟ ਮੂਵਮੈਂਟ ਕਰਦੀ ਹੈ। ਇਸ ਦੇ ਆਪਸ ਵਿਚ ਹਲਕੀ ਜਿਹੀ ਟਕਰਾਉਣ ਨਾਲ ਹੀ ਕੰਬਨ ਪੈਦਾ ਹੁੰਦਾ ਹੈ। ਇਹ ਕਦੇ ਵੀ ਕਿਤੇ ਵੀ ਹੋ ਸਕਦਾ ਹੈ। ਇਸੇ ਵਜ੍ਹਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ।
ਇਹ ਵੀ ਪੜ੍ਹੋ : ਇਜ਼ਰਾਈਲੀ ਤਕਨੀਕ ਨਾਲ ਪਾਕਿਸਤਾਨ ਡ੍ਰੋਨ ਮੂਵਮੈਂਟ ਕੰਟਰੋਲ ਕਰੇਗੀ BSF, ਸੈਂਸਰ ਦੀ ਮਦਦ ਨਾਲ ਹੋਵੇਗਾ ਡਿਟੈਕਟ
ਭਾਰਤ ਵਿਚ ਭੂਚਾਲ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਜ਼ੋਨ ਦੋ, ਤਿੰਨ, ਚਾਰ ਤੇ ਪੰਜ ਸ਼ਾਮਲ ਹਨ। ਇਸ ਨੂੰ ਖਤਰਿਆਂ ਦੇ ਹਿਸਾਬ ਨਾਲ ਮਾਪਿਆ ਜਾਂਦਾ ਹੈ। ਜ਼ੋਨ ਦੋ ਵਿਚ ਸਭ ਤੋਂ ਘੱਟ ਖਤਰਾ ਤੇ ਜ਼ੋਨ ਪੰਜ ਵਿਚ ਸਭ ਤੋਂ ਵੱਧ ਖਤਰਾ ਹੁੰਦਾ ਹੈ। ਮੈਪ ਵਿਚ ਜ਼ੋਨ ਦੋ ਨੂੰ ਆਸਮਾਨੀ ਰੰਗ, ਜ਼ੋਨ ਤਿੰਨ ਨੂੰ ਪੀਲਾ ਰੰਗ, ਜ਼ੋਨ ਚਾਰ ਨੂੰ ਸੰਤਰੀ ਰੰਗ ਤੇ ਜ਼ੋਨ ਪੰਜ ਨੂੰ ਲਾਲ ਰੰਗ ਦਿੱਤਾ ਗਿਆ ਹੈ। ਇਸ ਵਿਚ ਰੋਹਤਕ ਜ਼ਿਲ੍ਹੇ ਦਾ ਦਿੱਲੀ ਸਾਈਡ ਦਾ ਖੇਤਰ ਜ਼ੋਨ ਚਾਰ ਤੇ ਹਿਸਾਰ ਸਾਈਡ ਦਾ ਖੇਤਰ ਜ਼ੋਨ ਤਿੰਨ ਵਿਚ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: