ਪੰਜਾਬ ਵਿਚ ਭਾਰਤ ਰਾਈਸ ਯੋਜਨਾ ਤਹਿਤ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਚਾਵਲਾਂ ਵਿਚ ਘਪਲਾ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਈਡੀ ਜਲੰਧਰ ਵੱਲੋਂ ਕੀਤੀ ਜਾ ਰਹੀ ਹੈ। ਈਡੀ ਨੇ ‘ਭਾਰਤ ਰਾਈਸ ਯੋਜਨਾ’ ਵਿਚ ਮਨੀ ਲਾਂਡਰਿੰਗ ਨਾਲ ਜੁੜੇ ਇਕ ਵੱਡੇ ਘਪਲੇ ਤਹਿਤ ਪੰਜਾਬ ਤੇ ਹਰਿਆਣਾ ਵਿਚ ਕਈ ਥਾਂ ‘ਤੇ ਛਾਪੇਮਾਰੀ ਕੀਤੀ ਹੈ ਤੇ ਭਾਰੀ ਗਿਣਤੀ ਵਿਚ ਕੈਸ਼ ਤੇ ਸੋਨਾ ਜ਼ਬਤ ਕੀਤਾ ਹੈ।
ਈਡੀ ਨੇ ਇਹ ਕਾਰਵਾਈ PMLA 2002 ਦੇ ਨਿਯਮਾਂ ਤਹਿਤ ਕੀਤੀ। ਈਡੀ ਨੇ 2.02 ਕਰੋੜ ਦੀ ਨਕਦ ਰਾਸ਼ੀ ਤੇ ਲਗਭਗ 1.12 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਕਈ ਇਲੈਕਟ੍ਰੋਨਿਕ ਉਪਕਰਨ ਤੇ ਇਤਰਾਜ਼ਯੋਗ ਦਸਤਾਵੇਜ਼ ਤੇ ਰਿਕਾਰਡ ਬਰਾਮਦ ਕੀਤੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ‘ਭਾਰਤ ਰਾਈਸ ਯੋਜਨਾ’ ਤਹਿਤ ਸਰਕਾਰੀ ਏਜੰਸਾਂ ਤੋਂ ਸਬਸਿਡੀ ਦਰਾਂ ‘ਤੇ ਚੌਲ ਲਿਆ ਗਿਆ ਜਿਸ ਨੂੰ ਗਰੀਬਾਂ ਵਿਚ ਵੰਡਿਆ ਜਾਣਾ ਸੀ ਪਰ ਸੰਸਥਾਵਾਂ ਨੇ ਇਸ ਚੌਲ ਨੂੰ ਹੋਰ ਮਿਲਰਜ਼ ਨੂੰ ਵੇਚ ਦਿੱਤਾ ਜਾਂ ਗੈਰ-ਰਜਿਸਟਰਡ ਚੈਨਲਾਂ ਰਾਹੀਂ ਵੇਚਿਆ ਜਿਸ ਨਾਲ ਜ਼ਿਆਦਾ ਮੁਨਾਫਾ ਕਮਾਇਆ ਗਿਆ।
ਇਸ ਯੋਜਨਾ ਦਾ ਉਦੇਸ਼ ਆਰਥਿਕ ਤੌਰ ਤੋਂ ਕਮਜ਼ੋਰ ਲੋਗਾਂ ਨੂੰ ਸਸਤੇ ਰੇਟਾਂ ‘ਤੇ ਪ੍ਰੋਸੈਸਡ, ਸਾਫ ਤੇ ਪੈਕਡ ਚਾਵਲ ਉਪਲਬਧ ਕਰਾਉਣਾ ਸੀ ਪਰ ਮੁਲਜ਼ਮਾਂ ਨੇ ਯੋਜਨਾ ਦੇ ਵੰਡ ਮਾਪਦੰਡਾਂ ਦਾ ਉਲੰਘਣ ਕੀਤਾ ਤੇ ਸਰਕਾਰੀ ਸਬਸਿਡੀ ਦਾ ਗਲਤ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ : ਜਯੋਤੀ ਮਲਹੋਤਰਾ ਦੇ ਮੋਬਾਈਲ ਤੋਂ ਮਿਲੀ ਡਿਲੀਟ ਡਾਟਾ ਰਿਪੋਰਟ, ਰਿਮਾਂਡ ਖਤਮ ਹੋਣ ਮਗਰੋਂ ਅੱਜ ਕੋਰਟ ‘ਚ ਕੀਤਾ ਜਾਵੇਗਾ ਪੇਸ਼
ਈਡੀ ਨੇ ਇਸ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਦੀ ਤੇ ਸੰਸਥਾਵਾਂ ਦੀ ਭੂਮਿਕਾ, ਫੰਡ ਦੀ ਹੇਰਾਫੇਰੀ ਤੇ ਲਾਭਪਾਤਰੀਆਂ ਦੀ ਪਛਾਣ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਇਸ ਤੋਂ ਪਹਿਲਾਂ 21 ਮਈ 2025 ਨੂੰ ਈਡੀ ਨੇ ਮੋਹਾਲੀ ਸਥਿਤ ਬਾਜਵਾ ਡਿਵੈਲਪਰਸ ਲਿਮਟਿਡ ਤੇ ਉਸ ਦੇ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਖਿਲਾਫ ਵੀ ਛਾਪੇਮਾਰੀ ਕੀਤੀ ਸੀ ਜਿਥੋਂ 42 ਲੱਖ ਰੁਪਏ ਨਕਦ ਤੇ ਚਾਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
























