ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਨੂੰ ਸਿੱਧੇ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ 2022 ਵਿਚ ਸੱਤਾ ਵਿਚ ਆਈ ਸੀ ਤੇ ਉਦੋਂ ਤੋਂ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਮੰਤਰੀ ਬੈਂਸ ਨੇ ਕਿਹਾ ਕਿ ਮੈਂ ਪੰਜਾਬ ਦੇ 1000 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ। ਸਕੂਲਾਂ ਦਾ ਬਹੁਤ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 20,000 ਸਕੂਲ ਹਨ ਤੇ 28 ਲੱਖ ਬੱਚੇ ਪੜ੍ਹਦੇ ਹਨ ਤੇ 8000 ਸਕੂਲ ਅਜਿਹੇ ਸਨ ਜਿਨ੍ਹਾਂ ‘ਚ 4 ਦੀਵਾਰੀ ਨਹੀਂ ਸੀ। ਸਕੂਲਾਂ ‘ਚ ਡੰਗਰ ਬੈਠਦੇ ਹੁੰਦੇ ਸੀ।
3000 ਅਜਿਹੇ ਸਰਕਾਰੀ ਸਕੂਲ ਸੀ ਤਾਂ ਉਥੇ ਬਾਥਰੂਮ ਨਹੀਂ ਸੀ ਤੇ ਜੇ ਸਨ ਤਾਂ ਅਜਿਹੀ ਹਾਲਤ ਵਿਚ ਸਨ ਕਿ ਕੋਈ ਉਨ੍ਹਾਂ ਵਿਚ ਜਾ ਨਹੀਂ ਸਕਦਾ ਸੀ। 28 ਲੱਖ ਬੱਚਿਆਂ ਵਿਚੋਂ 3 ਲੱਖ ਬੱਚੇ ਜ਼ਮੀਨ ਉਤੇ ਬੈਠਦੇ ਸਨ, ਉਨ੍ਹਾਂ ਕੋਲ ਬੈਠਣ ਲਈ ਬੈਂਚ ਨਹੀਂ ਸਨ। ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਾਂਗੇ, ਜਿਸ ਨੂੰ ਕਿ ਅਸੀਂ ਕਰਕੇ ਦਿਖਾਇਆ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪਹਿਲਕਦਮੀ, ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਕੀਤੀ ਆਨਲਾਈਨ
ਮੰਤਰੀ ਬੈਂਸ ਨੇ ਕਿਹਾ ਕਿ ਆਜਾਦੀ ਦੇ 75 ਸਾਲ ਬਾਅਦ ਵੀ ਪਹਿਲਾਂ ਦੀਆਂ ਸਿਆਸੀ ਪਾਰਟੀਆਂ ਸਰਕਾਰੀ ਸਕੂਲਾਂ ਵਿਚ ਟਾਇਲਟ ਵਰਗੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ ਤੇ ਹੁਣ ਜਦੋਂ ਕਿ 3000 ਤੋਂ ਵੱਧ ਸਕੂਲਾਂ ਵਿਚ ਬੱਚਿਆਂ ਲਈ ਬਾਥਰੂਮ ਦੀ ਸਹੂਲਤ ਹੈ ਤਾਂ ਵੀ ਵਿਰੋਧੀ ਇਨ੍ਹਾਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























