ਚੋਣ ਕਮਿਸ਼ਨ ਨੇ ਘਰਾਂ ਤੋਂ ਦੂਰ ਰਹਿਣ ਵਾਲੇ ਵੋਟਰਾਂ ਲਈ ਰਿਮੋਟ ਵੋਟਿੰਗ ਸਿਸਟਮ (RVM) ਤਿਆਰ ਕੀਤਾ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਐਲਾਨ ਕੀਤੀ ਗਈ ਹੈ। ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਯਾਨੀ RVM ਦੀ ਮਦਦ ਨਾਲ, ਹੁਣ ਘਰ ਤੋਂ ਦੂਰ, ਕਿਸੇ ਹੋਰ ਸ਼ਹਿਰ ਅਤੇ ਰਾਜ ਵਿੱਚ ਰਹਿੰਦੇ ਵੋਟਰ ਵਿਧਾਨ ਸਭਾ/ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਪਾ ਸਕਣਗੇ। ਕਮਿਸ਼ਨ 16 ਜਨਵਰੀ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ RVM ਦਾ ਲਾਈਵ ਪ੍ਰਦਰਸ਼ਨ ਦੇਵੇਗਾ।
ਦੱਸ ਦੇਈਏ ਕਿ ਦੂਜੇ ਰਾਜਾਂ ਵਿੱਚ ਕੰਮ ਕਰਨ ਵਾਲੇ ਲੋਕ, ਪ੍ਰਵਾਸੀ ਮਜ਼ਦੂਰ RVM ਦੀ ਵਰਤੋਂ ਕਰ ਸਕਣਗੇ। ਪਰ ਇਸ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਉਹ ਘਰ ਬੈਠੇ ਹੀ ਵੋਟ ਪਾ ਸਕਣਗੇ। ਕਮਿਸ਼ਨ ਦੀ ਇਸ ਸਹੂਲਤ ਦਾ ਲਾਭ ਲੈਣ ਲਈ ਵਿਅਕਤੀ ਨੂੰ ਵੋਟਿੰਗ ਵਾਲੇ ਦਿਨ ਵੋਟਿੰਗ ਵਾਲੀ ਥਾਂ ‘ਤੇ ਪਹੁੰਚਣਾ ਹੋਵੇਗਾ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ IIT ਮਦਰਾਸ ਦੀ ਮਦਦ ਨਾਲ ਬਣਾਈ ਗਈ ਮਲਟੀ ਕਾਂਸਟੀਚਿਊਐਂਸੀ ਰਿਮੋਟ ਈਵੀਐਮ ਸਿੰਗਲ ਰਿਮੋਟ ਪੋਲਿੰਗ ਬੂਥ ਤੋਂ 72 ਹਲਕਿਆਂ ਨੂੰ ਸੰਭਾਲ ਸਕਦੀ ਹੈ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕਾਨੂੰਨੀ, ਪ੍ਰਸ਼ਾਸਨਿਕ ਅਤੇ ਤਕਨੀਕੀ ਚੁਣੌਤੀਆਂ ਬਾਰੇ ਵੀ ਸਿਆਸੀ ਪਾਰਟੀਆਂ ਦੇ ਵਿਚਾਰ ਮੰਗੇ ਗਏ ਹਨ।
ਇਹ ਵੀ ਪੜ੍ਹੋ : PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ‘ਚ ਸੁਧਾਰ, ਹਸਪਤਾਲ ਨੇ ਜਾਰੀ ਕੀਤਾ ਅਪਡੇਟ
ਕਮਿਸ਼ਨ ਨੇ ਨੋਟ ਕੀਤਾ ਕਿ 2019 ਦੀਆਂ ਆਮ ਚੋਣਾਂ ਵਿੱਚ ਮਤਦਾਨ 67.4% ਸੀ। 30 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਕਮਿਸ਼ਨ ਨੇ ਕਿਹਾ, “ਇੱਕ ਨਵੀਂ ਥਾਂ ‘ਤੇ ਜਾਣ ‘ਤੇ ਵੋਟਰ ਕਈ ਕਾਰਨਾਂ ਕਰਕੇ ਰਜਿਸਟਰ ਅਤੇ ਵੋਟ ਨਹੀਂ ਕਰ ਪਾਉਂਦੇ। ਘਰੇਲੂ ਪ੍ਰਵਾਸੀਆਂ ਦੀ ਵੋਟ ਪਾਉਣ ਦੀ ਅਸਮਰੱਥਾ ਚਿੰਤਾ ਦਾ ਵਿਸ਼ਾ ਸੀ। ਇਸ ਲਈ, RVM ਯੋਜਨਾ ਤਿਆਰ ਕੀਤੀ ਗਈ ਸੀ।” ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ 16 ਜਨਵਰੀ ਨੂੰ ਸੱਦਿਆ ਗਿਆ ਹੈ। ਉਹ ਇਸ RVM ਸਿਸਟਮ ਨੂੰ ਸਿਆਸੀ ਪਾਰਟੀਆਂ ਨੂੰ ਦਿਖਾਉਣਗੇ ਅਤੇ ਉਨ੍ਹਾਂ ‘ਤੋਂ ਸੁਝਾਅ ਮੰਗਣਗੇ। ਇਸ ਤੋਂ ਬਾਅਦ ਹੀ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੱਗੇ ਵਧੇਗੀ।
ਵੀਡੀਓ ਲਈ ਕਲਿੱਕ ਕਰੋ -: