ਲੁਧਿਆਣਾ ਵਿਚ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਲਾਂਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀਆਂ ਧੀਆਂ ਵੀ ਫਾਇਰ ਬ੍ਰਿਗੇਡ ਦਾ ਹਿੱਸਾ ਬਣ ਸਕਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਕੁਝ ਲੜਕੀਆਂ ਉਨ੍ਹਾਂ ਨੂੰ ਮਿਲੀਆਂ ਸਨ ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਭਰਤੀ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਜਿਸ ਮਗਰੋਂ ਸਰੀਰਕ ਯੋਗਤਾ ਟੈਸਟ ‘ਚ ਲੜਕੀਆਂ ਲਈ ਯੋਗਤਾ ‘ਚ ਸੋਧ ਕੀਤੀ ਗਈ ਸੀ। ਹੁਣ ਦੌੜ ‘ਚ 60 ਦੀ ਬਜਾਏ ਲੜਕੀਆਂ 40 ਕਿੱਲੋ ਭਾਰ ਚੁੱਕ ਕੇ ਹਿੱਸਾ ਲੈ ਸਕਣਗੀਆਂ। ਕੱਦ ਦੀ ਯੋਗਤਾ ਵੀ ਘਟਾ ਕੇ ਕੀਤੀ ਗਈ 5 ਫੁੱਟ 2 ਇੰਚਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਹੁਣ ਪੰਜਾਬ ਦੀਆਂ ਧੀਆਂ ਫਾਇਰ ਬ੍ਰਿਗੇਡ ਵਿਚ ਭਰਤੀ ਹੋ ਕੇ ਸਮਾਜ ਵਿਚ ਸੇਵਾ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਥੇ ਫਾਇਰ ਬ੍ਰਿਗੇਡ ‘ਚ ਮੁਲਾਜ਼ਮ ਲੜਕੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਮਹਿਲਾਵਾਂ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਆਉਣ ਵਾਲੇ ਸਮੇਂ ਵਿਚ ਔਰਤਾਂ ਲਈ ਕਈ ਹੋਰ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਬਾਲੀਵੁੱਡ ਸਿੰਗਰ ਬਾਦਸ਼ਾਹ ਦੇ ਨਵੇਂ ਗੀਤ ‘Tateeree’ ਨੂੰ ਲੈ ਕੇ ਵਧਿਆ ਵਿਵਾਦ, ਹੋ ਸਕਦੀ ਹੈ ਗ੍ਰਿਫਤਾਰੀ
CM ਮਾਨ ਨੇ ਕਿਹਾ ਕਿ ਜਦੋਂ ਸਾਡੀਆਂ ਧੀਆਂ-ਭੈਣਾਂ ਤਰੱਕੀ ਕਰਦਿਆਂ ਹਨ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ। UPSC ਪਾਸ ਕਰਨ ਵਾਲੀਆਂ ਕੁੜੀਆਂ ਵੀ ਆਮ ਘਰਾਂ ‘ਚੋਂ ਹਨ ਜਿਨ੍ਹਾਂ ਨੇ ਇਹ ਕਾਮਯਾਬੀ ਹਾਸਿਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























