ਜੰਮੂ-ਕਸ਼ਮੀਰ ਤੋਂ ਖਬਰ ਆ ਰਹੀ ਹੈ ਕਿ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਐਨਕਾਊਂਟਰ ਹੋਇਆ ਹੈ। ਪੁਲਵਾਮਾ ਦੇ ਤਰਾਲ ਵਿਚ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ। ਫਜੀ ਜਵਾਨਾਂ ਵੱਲੋਂ ਉਸ ਇਲਾਕੇ ਵੱਲੋਂ ਘੇਰਾਬਾੰਦੀ ਕੀਤੀ ਗਈ ਹੈ। 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ।
ਦੋਵੇਂ ਪਾਸਿਓਂ ਗੋਲੀਆਂ ਚੱਲ ਰਹੀਆਂ ਹਨ। ਇਹੀ ਕਾਰਨ ਹੈ ਕਿ ਫੌਜੀ ਜਵਾਨਾਂ ਨੂੰ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂਬਾਜ਼ ਨਹੀਂ ਆ ਰਿਹਾ। ਬੇਸ਼ੱਕ ਜੰਗਬੰਦੀ ਦਾ ਐਲਾਨ ਹੋ ਚੁੱਕਾ ਹੈ ਪਰ ਫਿਰ ਵੀ ਫਾਇਰਿੰਗ ਕੀਤੀ ਜਾ ਰਹੀ ਹੈ। ਫੌਜੀ ਜਵਾਨਾਂ ਵੱਲੋਂ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲਗਾਮ ਹਮਲੇ ਦੇ ਬਾਅਦ ਇਕ ਵਾਰ ਫਿਰ ਜੰਮੂ-ਕਸ਼ਮੀਰ ਵਿਚ ਹਲਚਲ ਵਧ ਗਈ ਹੈ। ਸ਼ੌਪੀਆ ਦੇ ਬਾਅਦ ਹੁਣ ਪੁਲਵਾਮਾ ਵਿਚ ਪਹਿਲਗਾਮ ਹਮਲੇ ਦੇ ਗੁਨਾਹਗਾਰਾਂ ਦਾ ਹਿਸਾਬ ਹੋਣ ਲੱਗਾ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਾਂਗਰਸ ਦਾ ਸਖ਼ਤ ਫਰਮਾਨ, 8 ਕੌਂਸਲਰਾਂ ਨੂੰ 5 ਸਾਲ ਲਈ ਪਾਰਟੀ ‘ਚੋਂ ਕੱਢਿਆ ਬਾਹਰ
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਜਾਰੀ ਹੈ। ਕਸ਼ਮੀਰ ਜ਼ੋਨ ਪੁਲਿਸ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਅਵੰਤੀਪੁਰਾ ਵਿਚ 2 ਤੋਂ 3 ਅੱਤਵਾਦੀਆਂ ਨੂੰ ਘੇਰਾ ਪਾ ਲਿਆ ਗਿਆ ਹੈ ਜਿਨ੍ਹਾਂ ਵਿਚੋਂ 1 ਨੂੰ ਢੇਰ ਕਰ ਦਿੱਤਾ ਗਿਆ ਹੈ ਤੇ ਬਾਕੀ ਲੁਕੇ ਹੋਏ ਹਨ। ਫੌਜੀ ਜਵਾਨ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਇਹ ਅੱਤਵਾਦੀ ਕਿਹੜੇ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕ ਸਹਿਮੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























