ਵਿਸ਼ਵ ਕੱਪ 2023 ‘ਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ‘ਵੱਡੀ ਕਾਰਵਾਈ’ ਦੇ ਮੂਡ ‘ਚ ਹੈ। ਚੋਣ ਕਮੇਟੀ ਦੇ ਚੇਅਰਮੈਨ ਇੰਜ਼ਮਾਮ ਉਲ ਹੱਕ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ, ਹੁਣ ਪੀਸੀਬੀ ਨੇ ‘ਹਥੌੜੇ’ ਦੀ ਵਰਤੋਂ ਕਰਦੇ ਹੋਏ ਪੂਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਟੀਮ ਡਾਇਰੈਕਟਰ ਮਿਕੀ ਆਰਥਰ ਨੂੰ ਵੀ ਸਜ਼ਾ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮਾਰਕਲ ਪਹਿਲਾਂ ਹੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਪਾਕਿਸਤਾਨੀ ਟੀਮ ਸੈਮੀਫਾਈਨਲ ‘ਚ ਜਗ੍ਹਾ ਨਾ ਬਣਾ ਸਕਣ ਤੋਂ ਬਾਅਦ ਭਾਰਤ ਤੋਂ ਪਰਤਦੇ ਹੀ ਮਾਰਕਲ ਨੇ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਨੂੰ ਪਾਕਿਸਤਾਨ ਦੇ ਬਾਲਿੰਗ ਕੋਚ ਵਜੋਂ ਜੂਨ ਵਿੱਚ 6 ਮਹੀਨੇ ਦੇ ਠੇਕੇ ‘ਤੇ ਚੁਣਿਆ ਗਿਆ ਸੀ। ਉਨ੍ਹਾਂ ਦੇ ਅਸਤੀਫੇ ਦਾ ਐਲਾਨ PCB ਨੇ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਖਰਾਬ ਪ੍ਰਦਰਸ਼ਨ ਚੱਲਦੇ ਦੇਸ਼ ਵਿੱਚ ਮਚੇ ਘਮਾਸਾਨ ਵਿਚ ਬਾਬਰ ਆਜ਼ਮ ਵੀ ਕਪਤਾਨੀ ਛੱਡ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਪਾਕਿਸਤਾਨੀ ਟੀਮ 9 ਮੈਚਾਂ ਵਿੱਚ ਚਾਰ ਜਿੱਤਾਂ ਨਾਲ ਸਿਰਫ਼ ਅੱਠ ਅੰਕ ਹੀ ਬਣਾ ਸਕੀ ਅਤੇ ਪੰਜਵੇਂ ਸਥਾਨ ’ਤੇ ਰਹੀ। ਬਾਬਰ ਆਜ਼ਮ ਦੀ ਟੀਮ ਸਿਰਫ ਨੀਦਰਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਹੀ ਹਰਾ ਸਕੀ ਜਦੋਂ ਕਿ ਉਸ ਨੂੰ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਵਧੇ ਪਰਾਲੀ ਸਾੜਨ ਦੇ ਮਾਮਲੇ, ਹਰਿਆਣਾ ‘ਚ 72 FIR, 2256 ਦੇ ਕੱਟੇ ਚਲਾਨ
ਪਾਕਿਸਤਾਨੀ ਖਿਡਾਰੀਆਂ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਮੋਰਚਿਆਂ ‘ਤੇ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਗੇਂਦਬਾਜ਼ੀ ਨੂੰ ਕਿਸੇ ਸਮੇਂ ਪਾਕਿਸਤਾਨੀ ਟੀਮ ਦੀ ਤਾਕਤ ਮੰਨਿਆ ਜਾਂਦਾ ਸੀ, ਪਰ ਸ਼ਾਹੀਨ ਅਫਰੀਦੀ ਨੂੰ ਛੱਡ ਕੇ ਹਰਿਸ ਰਾਊਫ ਅਤੇ ਹਸਨ ਅਲੀ ਵਰਗੇ ਤੇਜ਼ ਗੇਂਦਬਾਜ਼ ਅਤੇ ਸ਼ਾਦਾਬ ਖਾਨ ਅਤੇ ਮੁਹੰਮਦ ਨਵਾਜ਼ ਵਰਗੇ ਸਪਿਨ ਗੇਂਦਬਾਜ਼ ਕਾਫੀ ਮਹਿੰਗੇ ਸਾਬਤ ਹੋਏ।
ਵੀਡੀਓ ਲਈ ਕਲਿੱਕ ਕਰੋ : –