ਲੁਧਿਆਣਾ ਈਸਟ ਰੇਂਜ ਦੇ ਅਧਿਕਾਰੀਆਂ ਨੇ ਛਾਪੇਮਾਰੀ ਵਿਚ ਇਕ ਵੱਡੇ ਸ਼ਰਾਬ ਘਪਲੇ ਦਾ ਭਾਂਡਾਫੋੜ ਕੀਤਾ ਹੈ ਜਿਸ ਵਿਚ ਮਹਿੰਗੇ ਸਕਾਚ ਬ੍ਰਾਂਡਾਂ ਨੂੰ ਸਸਤੀ ਸ਼ਰਾਬ ਨਾਲ ਭਰਨ ਦਾ ਰੈਕੇਟ ਸਾਹਮਣੇ ਆਇਆ ਹੈ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਬਾਕਰੀ ਤੇ ਟੈਕਸੇਸ਼ਨ ਮੰਤਰੀ ਹਰਪਾਲ ਸਿੰਘ ਚੀਮਾ, ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ, ਆਬਕਾਰੀ ਕਮਿਸ਼ਨ ਵਰਣ ਰੂਜਮ ਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੁਬੇ ਦੀ ਮਾਰਗਦਰਸ਼ਨ ਵਿਚ ਕੀਤੀ ਗਈ।
ਗੁਪਤ ਸੂਚਨਾ ਦੇ ਆਧਾਰ ‘ਤੇ ਆਬਕਾਰੀ ਨਿਰੀਖਕਾਂ ਤੇ ਪੁਲਿਸ ਨੇ ਡਾ. ਸ਼ਿਵਾਨੀ ਗੁਪਤਾ, ਸਹਾਇਕ ਕਮਿਸ਼ਨਰ ਆਬਕਾਰੀ, ਲੁਧਿਆਣਾ ਈਸਟ ਰੇਂਜ, ਅਮਿਤ ਗੋਇਲ ਤੇ ਅਸ਼ੋਕ ਕੁਮਾਰ ਆਬਕਾਰੀ ਅਧਿਕਾਰੀਆਂ ਦੀ ਨਿਗਰਾਨੀ ਵਿਚ ਜਸਪਾਲ ਬੰਗਰ, ਲੋਹਰਾ, ਕੰਗਣਵਾਲ ਵਿਚ ਇਕ ਸਥਾਨ ‘ਤੇ ਛਾਪਾ ਮਾਰਿਆ ਤੇ ਇਥੇ ਕਈ ਖਾਲੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਜੋ ਪ੍ਰੀਮੀਅਰ ਬ੍ਰਾਂਡਾਂ ਜਿਵੇਂ ਚਿਵਾਸ ਰੀਗਲ, ਗਲੇਨਲਿਵੇਟ, ਡੂਅਰ ਦਾ, ਜਿਮ ਬੀਮ, 100 ਪਾਈਪਰਸ ਤੇ ਜਾਨੀ ਵਾਕਰ ਬਲੈਕ ਲੇਬਲ ਵਰਗੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਸਨ। ਹੈਰਾਨੀ ਦੀ ਗੱਲ ਸੀ ਕਿ ਇਹ ਪ੍ਰੀਮੀਅਮ ਬੋਤਲਾਂ ਸਸਤੀ ਬ੍ਰਾਂਡ ਤੇ ਦੇਸੀ ਸ਼ਰਾਬ ਨਾਲ ਭਰੀ ਜਾ ਰਹੀਆਂ ਸਨ ਤੇ ਫਿਰ ਉਨ੍ਹਾਂ ਨੂੰ ਉੱਚੇ ਰੇਟਾਂ ‘ਤੇ ਵੇਚਣ ਲਈ ਫਿਰ ਤੋਂ ਵੇਚਿਆ ਜਾ ਰਿਹਾ ਸੀ।
ਅਧਿਕਾਰੀਆਂ ਨੇ ਖਾਲੀ ਬ੍ਰਾਂਡੇਡ ਬੋਤਲਾਂ, ਢਿੱਲੇ ਢੱਲਣ ਤੇ ਸਸਤੀ ਬ੍ਰਾਂਡਾਂ ਤੇ ਦੇਸੀ ਸ਼ਰਾਬ ਦਾ ਇਕ ਵੱਡਾ ਸਟਾਕ ਬਰਾਮਦ ਕੀਤਾ ਜਿਸ ਦਾ ਟ੍ਰੈਕਿੰਗ ਤੇ ਟ੍ਰੇਸਿੰਗ ਨਹੀਂ ਸੀ ਜਿਸ ਦਾ ਇਸਤੇਮਾਲ ਰਿਫੀਲਿੰਗ ਲਈ ਕੀਤਾ ਜਾ ਰਿਹਾ ਸੀ। ਇਹ ਨਾਜਾਇਜ਼ ਆਪ੍ਰੇਸ਼ਨ ਇਕ ਵੱਡੇ ਨੈਟਰਕ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਗਾਹਕਾਂ ਨੂੰ ਧੋਖਾ ਦੇਣਾ ਤੇ ਆਬਕਾਰੀ ਫੀਸ ਤੋਂ ਬਚਣਾ ਸੀ। ਇਕ ਸੀਨੀਅਰ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ ਨਾਜਾਇਜ਼ ਸ਼ਰਾਬ ਦਾ ਜਖੀਰਾ ਨਹੀਂ ਹੈ ਸਗੋਂ ਇਹ ਇਕ ਧੋਖਾਦੇਹੀ ਹੈ ਜਿਥੇ ਨਕਲੀ ਸਕਾਚ ਨੂੰ ਪ੍ਰੀਮੀਅਮ ਦਰਾਂ ‘ਤੇ ਵੇਚਿਆ ਜਾ ਰਿਹਾ ਸੀ। ਅਸੀਂ ਇਸ ਪੂਰੀ ਲੜੀ ਦੀ ਜਾਂਚ ਕਰ ਰਹੇ ਹਨ ਤੇ ਇਸ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ : ਗੁਰਾਇਆ : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਚਾਚੇ ਦੇ ਪੁੱਤ ਨੇ ਆਪਣੇ ਤਾਏ ਦੇ ਪੁੱਤ ਦਾ ਕੀਤਾ ਬੇਰਹਿਮੀ ਨਾਲ ਕਤਲ
ਵਿਭਾਗ ਨੇ ਇਸ ਰੈਕੇਟ ਦੇ ਪਿੱਛੇ ਦੇ ਮੁੱਖ ਖਿਡਾਰੀਆਂ ਦੀ ਪਛਾਣ ਕਰਨ ਲਈ ਹੋਰ ਵਧ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਸਿਰਫ ਰਜਿਸਟਰਡ ਵਿਕ੍ਰੇਤਾਵਾਂ ਤੋਂ ਹੀ ਖਰੀਦਣ ਤੇ ਨਕਲੀ ਸ਼ਰਾਬ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ।
ਵੀਡੀਓ ਲਈ ਕਲਿੱਕ ਕਰੋ -:
