ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਮੱਧ ਬਾਜ਼ਾਰ ਵਿੱਚ ਮੰਗਲਵਾਰ ਸ਼ਾਮ 7:05 ਵਜੇ ਇੱਕ ਰੈਸਟੋਰੈਂਟ ਵਿੱਚ ਧਮਾਕਾ ਹੋਇਆ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ IGMC ਹਸਪਤਾਲ ਪਹੁੰਚਾਇਆ ਗਿਆ। ਹੁਣ ਤੱਕ ਦੀ ਜਾਂਚ ਵਿੱਚ ਸਿਲੰਡਰ ਫਟਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਦੇ ਮੱਦੇਨਜ਼ਰ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ।
ਮ੍ਰਿਤਕ ਅਵਨੀਸ਼ ਆਪਣੀ ਪਤਨੀ ਨਾਲ ਸ਼ਿਵ ਮੰਦਰ ‘ਚ ਮੱਥਾ ਟੇਕਣ ਆਇਆ ਸੀ। ਇਸ ਦੌਰਾਨ ਉਸ ਦੀ ਪਤਨੀ ਮੰਦਰ ‘ਚ ਮੱਥਾ ਟੇਕ ਰਹੀ ਸੀ ਅਤੇ ਬਾਹਰ ਸੈਰ ਕਰ ਰਿਹਾ ਅਵਨੀਸ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਰੈਸਟੋਰੈਂਟ ਦੀ ਉਪਰਲੀ ਮੰਜ਼ਿਲ ‘ਤੇ ਚੱਲ ਰਹੀਆਂ ਕੁਝ ਦੁਕਾਨਾਂ ਨੂੰ ਵੀ ਧਮਾਕੇ ਕਾਰਨ ਨੁਕਸਾਨ ਪਹੁੰਚਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਧਮਾਕੇ ਤੋਂ ਬਾਅਦ ਪੁਲਿਸ ਨੇ ਮੱਧ ਬਾਜ਼ਾਰ ‘ਚ ਲੋਕਾਂ ਦੀ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਜਲਦ ਹੀ ਚੱਲੇਗੀ ਮੈਟਰੋ, ਕੰਪਰੀਹੈਂਸਿਵ ਮੋਬਿਲਿਟੀ ਪਲਾਨ ਨੂੰ ਮਿਲੀ ਮਨਜ਼ੂਰੀ
ਹਾਦਸੇ ਨਾਲ ਮੱਧ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਹੁਣ ਤੱਕ ਦੀ ਮੁੱਢਲੀ ਜਾਂਚ ‘ਚ ਇਹ LPG ਸਿਲੰਡਰ ਦਾ ਧਮਾਕਾ ਲੱਗ ਰਿਹਾ ਹੈ ਪਰ ਇਸ ਦੀ ਪੁਸ਼ਟੀ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਸ਼ਿਮਲਾ ਸ਼ਹਿਰੀ ਦੇ ਵਿਧਾਇਕ ਹਰੀਸ਼ ਜਨਰਥ ਨੇ ਦੱਸਿਆ ਕਿ ਨੁਕਸਾਨ ਦੀ ਹੱਦ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: