Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ। ਇਸ ਬਦਲਾਅ ਨਾਲ ਕਲਾਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ।
ਕਈ ਮੀਡੀਆ ਰਿਪੋਰਟਾਂ ਅਨੁਸਾਰ , ਫੇਸਬੁੱਕ ਦੇ ਇਸ ਫੀਚਰ ਤੋਂ ਮੂਜੀਸ਼ੀਅਨਸ, ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰਸ ਵਰਗੇ ਲੋਕਾਂ ਨੂੰ ਖਾਸ ਫਾਇਦੇ ਮਿਲਣਗੇ ਅਤੇ ਇਸ ਰਾਹੀਂ ਫੇਸਬੁੱਕ ਕੋਰੋਨਾ ਫਾਈਟਰਾਂ ਲਈ ਫੰਡ ਵੀ ਜੁਟਾ ਸਕਣਗੇ।ਫੇਸਬੁੱਕ ‘ਤੇ ਲਾਇਵ ਸਟ੍ਰੀਮ ਦੇਖਣ ਲਈ ਐਕਸੈਸ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਹੀ ਯੂਜ਼ਰ ਲਾਈਵ ਵੀਡੀਓ ਦੇਖ ਸਕੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ “ਅਸੀਂ ਡੋਨੇਟ ਓਪਸ਼ਨ ਦੁਆਰਾ ਫੰਡ ਜਮਾ ਕਰ NGO ਨੂੰ ਦਾਨ ਕੀਤਾ ਜਾਵੇਗਾ। ” 2018 ਵਿੱਚ ਫੇਸਬੁੱਕ ਨੇ ਗੇਮਿੰਗ ਲਈ ਪੇਮੈਂਟ ਫੀਚਰ ਵੀ ਲਾਂਚ ਕੀਤਾ ਸੀ।