ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਫਰਜ਼ੀ ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਮਲਾ ਡਾਕ ਮੰਡਲ ਅਧੀਨ ਪੈਂਦੇ ਦੇਵਨਗਰ ਸ਼ਾਖਾ ਵਿੱਚ ਇੱਕ ਵਿਅਕਤੀ ਨੇ ਜਾਅਲੀ ਸਰਟੀਫਿਕੇਟ ਦੇ ਕੇ ਨੌਕਰੀ ਲਈ।
ਸ਼ਿਮਲਾ ਡਾਕਘਰ ਦੇ ਸੁਪਰਡੈਂਟ ਵਿਕਾਸ ਨੇਗੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸ਼ਿਮਲਾ ਡਾਕ ਵਿਭਾਗ ਦੇ ਅਧੀਨ ਦੇਵਨਗਰ ਬ੍ਰਾਂਚ ‘ਚ ਗ੍ਰਾਮੀਣ ਡਾਕ ਸੇਵਕ ਬ੍ਰਾਂਚ ਪੋਸਟ ਮਾਸਟਰ ਦੀ ਚੋਣ ਲਈ ਉਮੀਦਵਾਰਾਂ ਦੀ ਇੰਟਰਵਿਊ ਰੱਖੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੌਰਾਨ ਮਨੀਸ਼ ਕੁਮਾਰ ਨਾਮਕ ਇੱਕ ਉਮੀਦਵਾਰ ਦੀ ਦੇਵਨਗਰ ਬ੍ਰਾਂਚ ਵਿੱਚ ਗ੍ਰਾਮੀਣ ਡਾਕ ਸੇਵਕ ਬ੍ਰਾਂਚ ਪੋਸਟ ਮਾਸਟਰ ਦੇ ਅਹੁਦੇ ‘ਤੇ ਚੋਣ ਹੋਈ। ਉਹ 9 ਸਤੰਬਰ 2022 ਨੂੰ ਆਪਣੇ ਅਹੁਦੇ ‘ਤੇ ਜੁਆਇਨ ਹੋਇਆ ਸੀ।